Monday, June 15, 2026

ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਸ਼ਿਸ਼ਟਾਚਾਰ ਨੂੰ ਦੱਸਿਆ ਜੀਵਨ ਦਾ ਅਧਾਰ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਐਲ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਨੇ ਸਲਾਨਾ ਸਮਾਗਮ PPNJ1302202002’ਤੇ ਆਯੋਜਿਤ ਸਭਿਆਚਾਰਕ ਪੋ੍ਰਗਰਾਮ ‘ਐਟੀਕੇਟਸ-ਏਸੈਂਸ ਆਫ ਹਿਊਮਨ ਲਾਈਫ਼’ ਰਾਹੀਂ ਸ਼ਿਸ਼ਟਾਚਾਰ ਦੀ ਮਹਾਨਤਾ ਦਾ ਸੰਦੇਸ਼ ਦਿੱਤਾ।ਇਸ ਵਿਸ਼ਾਲ ਸਮਾਗਮ ਵਿੱਚ ਖੇਤਰੀ ਅਧਿਕਾਰੀ ਪੰਜਾਬ ਜ਼ੋਨ-1 ਡਾ. ਨੀਲਮ ਕਾਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਪ੍ਰਬੰਧਕ ਡਾ. ਰਾਜੇਸ ਕੁਮਾਰ ਅਤੇ ਐਡਵੋਕੇਟ ਸੁਦਰਸ਼ਨ ਕਪੂਰ ਵੀ ਮੌਜੂਦ ਸਨ।ਪ੍ਰੋਗਰਾਮ ਦਾ ਸ਼ੁੱਭਆਰੰਭ ਪਵਿੱਤਰ ਜੋਤ ਜਗਾਉਣ ਨਾਲ ਹੋਇਆ।ਪ੍ਰਿੰਸੀਪਲ ਡਾ. ਅਜ਼ਨਾ ਗੁਪਤਾ ਨੇ ਮੁੱਖ ਮਹਿਮਾਨ ਦਾ ਸਵਾਗਤ ਪੌਦਾ ਭੇਂਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਆਪਣੇ ਸੰਬੋਧਨ ਵਿੱਚ ਉਨ੍ਹਾਂ ਆਖਿਆ ਕਿ ਫੁੱਲਾਂ ਵਰਗੇ ਐਲ.ਕੇ.ਜੀ ਜਮਾਤ ਦੇ ਬੱਚਿਆ ‘ਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਪਾਉਣਾ ਚਾਹੀਦਾ, ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਬੱਚਿਆਂ ਨੂੰ ਸਕੂਲ ਵਿੱਚ ਜੋ ਸ਼ਿਸ਼ਟਾਚਾਰ ਦਾ ਪਾਠ ਪੜ੍ਹਾਇਆ ਜਾਂਦਾ ਹੈ, ਘਰ ਵੀ ਇਨ੍ਹਾਂ ਕਦਰਾਂ-ਕੀਮਤਾਂ ਬਾਰੇ ਜਾਗਰੁਕ ਕਰਵਾਉਂਦੇ ਰਹਿਣਾ ਚਹੀਦਾ ਹੈ ਤਾਂ ਕਿ ਉਹ ਦੇਸ ਦੇ ਆਦਰਸ਼ ਨਾਗਰਕ ਬਣ ਸਕਣ ।
          PPNJ1302202001 ਇਸ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੇ ਸ਼ਿਸ਼ਟਾਚਾਰ ਦੇ ਨਿਯਮਾਂ ਦਾ ਮਹੱਤਵ ਦੱਸਿਆ।ਨ੍ਰਿਤ ਅਤੇ ਨਾਟ ਕਲਾ ਦੇ ਪੇਸ਼ਕਾਰੀ ਦੁਆਰਾ ਬੱਚਿਆਂ ਨੇ ਸਦਾ ਸੱਚ ਬੋਲਣ, ਇਮਾਨਦਾਰੀ ਦੇ ਰਾਹ ‘ਤੇ ਚਲਣ, ਲੋੜਵੰਦਾਂ ਦਾ ਸਹਾਇਤਾ ਕਰਨ, ਵੱਡਿਆਂ ਦਾ ਇੱਜ਼ਤ ਕਰਨ ਅਤੇ ਛੋਟਿਆਂ ਨਾਲ ਪਿਆਰ ਕਰਨ ਦਾ ਸਬਕ ਸਿਖਾਇਆ ਇਸ ਤੋਂ ਇਲਾਵਾ ਵਾਤਾਵਰਨ ਦੀ ਸੁਰੱਖਿਆ ਅਤੇ ਜਲ ਬਚਾਉਣ ਦਾ ਸੁਨੇਹਾ ਦਿੱਤਾ।
             ਮੁੱਖ ਮਹਿਮਾਨ ਡਾ. ਨੀਲਮ ਕਾਮਰਾ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਭਰਪੂਰ ਪ੍ਰਸੰਸਾ ਕੀਤੀ।ਉਨ੍ਹਾਂ ਆਖਿਆ ਕਿ ਹਰ ਬੱਚਾ ਹੋਣਹਾਰ ਹੁੰਦਾ ਹੈ, ਉਸ ਦੀ ਪ੍ਰਤਿਭਾ ਨੂੰ ਪਛਾਨਣ ਅਤੇ ਨਿਖਾਰਨ ਦੀ ਲੋੜ ਹੁੰਦੀ ਹੈ।ਅਧਿਆਪਕਾਂ ਦੀ ਇਹ ਹਮੇਸ਼ਾਂ ਕੋਸ਼ਿਸ਼ ਹੰੁਦੀ ਹੈੈ ਕਿ ਉਹ ਬੱਚਿਆਂ ਦੀ ਯੋਗਤਾ ਨੂੰ ਨਿਖਾਰਨ ਅਤੇ ਉਹਨਾਂ ਨੂੰ ਦੇਸ ਦੇ ਆਦਰਸ਼ ਨਾਗਰਿਕ ਬਣਾਉਣ।ਡਾ. ਰਾਜ਼ੇਸ ਕੁਮਾਰ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਐਡਵੋਕੇਟ ਸੁਦਰਸ਼ਨ ਕਪੂਰ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ।ਇਨ੍ਹਾਂ ਨੂੰ ਤੰਦਰੁਸਤ, ਉਤਸ਼ਾਹੀ, ਅਨੁਸ਼ਾਸ਼ਿਤ ਅਤੇ ਦਸ਼ ਦੇ ਅਜਿਹੇ ਨਾਗਰਕ ਬਣਾਓ ਕਿ ਤੁਹਾਨੂੰ ਅਤੇ ਪੂਰੇ ਦੇਸ ਨੂੰ ਉਨ੍ਹਾਂ ’ਤੇ ਮਾਣ ਹੋਵੇ।
            ਇਸ ਮੌਕੇ ’ਤੇ ਸ਼ਿਵ ਕੁਮਾਰ ਗੁਪਤਾ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …