Wednesday, October 28, 2026

ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ’ 19 ਫਰਵਰੀ ਤੱਕ ਵਧਾਈ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਅੰਮ੍ਰਿਤਸਰ ਜ਼ਿਲ੍ਹੇ ਦੇ Shivdular Singh DC 1ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਨੋਜਵਾਨਾਂ ਲਈ ‘ਆਪਣੀ ਗੱਡੀ ਆਪਣਾ ਰੋਜ਼ਗਾਰ (ਅਗਰ) ਸਕੀਮ’ ਸ਼ੁਰੂ ਕੀਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਕੀਮ ਲਈ ਫਾਰਮ ਜਮਾਂ ਕਰਾਉਣ ਦੀ ਮਿਤੀ 19 ਫਰਵਰੀ 2020 ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕਰ ਸਕਣ।ਇਸ ਸਕੀਮ ਅਧੀਨ ਕਾਰ ਲਈ 75000/- ਰੁਪਏ ਤੱਕ ਦੀ ਸਬਸਿਡੀ ਜਾਂ ਕਾਰ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ ਅਤੇ ਆਟੋ ਰਿਕਸ਼ਾ ਲਈ 50000/- ਰੁਪਏ ਦੀ ਸਬਸਿਡੀ ਜਾਂ ਆਟੋ ਰਿਕਸ਼ਾ ਦੀ ਕੁੱਲ ਕੀਮਤ ਦਾ 15% ਜੋ ਵੀ ਘੱਟ ਹੈ, ਸਰਕਾਰ ਵਲੋਂ ਸਫਲ ਉਮੀਦਵਾਰਾਂ ਨੂੰ ਪ੍ਰਦਾਨ ਕੀਤੀ ਜਾਵੇਗੀ ।
             ਉਨ੍ਹਾਂ ਦੱਸਿਆ ਕਿ ਕੋਈ ਵੀ ਨੋਜਵਾਨ ਜੋ ਅੰਮ੍ਰਿਤਸਰ ਜਿਲ੍ਹੇ ਦਾ ਨਿਵਾਸੀ ਹੈ, ਜਿਸ ਦੀ ਉਮਰ 01-11-2019 ਤੱਕ 21 ਤੋਂ 45 ਸਾਲ ਦੇ ਵਿਚਕਾਰ, ਘੱਟੋ-ਘੱਟ ਮਿਡਲ (ਅੱਠਵੀਂ ਜਮਾਤ) ਪਾਸ ਹੈ ਅਤੇ ਨੀਲਾ ਕਾਰਡ/ਸਮਾਰਟ ਕਾਰਡ ਧਾਰਕ ਹੈ, ਉਹ ਇਸ ਸਕੀਮ ਲਈ ਅਪਲਾਈ ਕਰ ਸਕਦਾ ਹੈ।ਉਮੀਦਵਾਰ ਕੋਲ ਕਮਰਸ਼ੀਅਲ ਫੋਰ ਵ੍ਹੀਲਰ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ ਅਤੇ ਥ੍ਰੀ ਵ੍ਹੀਲਰ ਲਈ, ਜੋ ਵੀ ਲੋੜੀਂਦਾ ਲਾਈਸੈਂਸ ਹੋਵੇ, ਹੋਣਾ ਚਾਹੀਦਾ ਹੈ । ਇਸ ਸਕੀਮ ਲਈ ਫਾਰਮ ਵੈਬਸਾਈਟ ‘ਤੇ ਉਪਲਬਧ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਫਾਰਮ ਜਮਾਂ ਕਰਾਉਣ ਦੀ ਆਖਰੀ ਮਿਤੀ 19 ਫਰਵਰੀ 2020 ਸ਼ਾਮ 5.00 ਵਜੇ ਤੱਕ ਹੈ।ਢਿੱਲੋਂ ਨੇ ਦੱਸਿਆ ਕਿ ਇਸ ਬਾਰੇ ਵਧੇਰੇ ਜਾਣਕਾਰੀ ਲਈ 98725-69068 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …