Monday, September 21, 2026

ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਨਵੇਂ ਬਣੇ ਚੇਅਰਮੈਨ ਕਰਨਜੀਤ ਸਿੰਘ ਦਾ ਸਨਮਾਨ

ਅੰਮ੍ਰਿਤਸਰ 14 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਨਵੇਂ ਬਣੇ ਚੇਅਰਮੈਨ ਕਰਨਜੀਤ ਸਿੰਘ ਦਾ ਜਿਲ੍ਹਾ ਕਚਹਿਰੀਆਂ PPNJ1402202006ਵਿਖੇ ਪਹੁੰਚਣ ‘ਤੇ ਵਕੀਲ ਗੁਰਪ੍ਰੀਤ ਸਿੰਘ ਖੁਰਮਣੀਆਂ, ਨਵਨੀਤ ਸਿੰਘ ਸੰਗੋਤਰਾ ਅਮਨਦੀਪ ਸਿੰਘ ਪਾਹਵਾ ਅਤੇ ਸੁਖਮਨਦੀਪ ਸਿੰਘ ਮਜੀਠਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਗੁਰਪ੍ਰੀਤ ਸਿੰਘ ਖੁਰਮਣੀਆਂ ਨੇ ਬੀਤੇ ਦਿਨੀਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਬਾਰ ਕੌਂਸਲ ਦੀ ਹੋਈ ਇਕੱਤਰਤਾ ਵਿੱਚ ਕਰਨਜੀਤ ਸਿੰਘ ਨੂੰ ਸਰਬਸੰਤੀ ਨਾਲ ਚੇਅਰਮੈਨ ਚੁਣੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਇਸ ਨਿਯੁਕੱਤੀ ‘ਤੇ ਉਨਾ ਨੂੰ ਵਧਾਈ ਦਿੱਤੀ।ਕਰਨਜੀਤ ਸਿੰਘ ਨੇ ਕਿਹਾ ਕਿ ਉਹ ਗੁਰੂ ਨਗਰੀ ਅੰਮ੍ਰਿਤਸਰ ਦੇ ਜ਼ੰਮਪਲ ਹਨ ਤੇ ਉਹ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵਲੋਂ ਮਿਲੇ ਪਿਆਰ ਲਈ ਸਦਾ ਰਿਣੀ ਰਹਿਣਗੇ।ਇਸ ਮੌਕੇ ਵਕੀਲ ਜੈਅੰਤ ਨਾਥ ਸ਼ਰਮਾ, ਨਵਾਬ ਸਿੰਘ ਗਿੱਲ, ਕਰਨਬੀਰ ਸਿੰਘ ਲੇਹਲ, ਸਮਰਾਟ ਸਿੰਘ ਮਜੀਠਾ, ਸੁਲਤਾਨ ਸਿੰਘ ਅਤੇ ਬਿਕਰਮ ਸਿੰਘ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …