Tuesday, September 22, 2026

ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਸਬ-ਡਵੀਜਨ ਪੱਧਰ ਦੀਆਂ ਚੋਣਾਂ ਦਾ ਐਲਾਨ

ਸਮਰਾਲਾ, 14 ਫਰਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਟੈਕਨੀਕਲ ਸਰਵਿਸਸ ਯੂਨੀਅਨ ਇਲਾਈ ਸਮਰਾਲਾ ਦੀ ਮੀਟਿੰਗ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਚੋਣ ਨੋਟੀਫਿਕੇਸ਼ਨ ਨੰਬਰ 163 ਜਾਰੀ ਕਰਕੇ ਸਮਰਾਲਾ ਡਵੀਜਨ ਅਧੀਨ ਸਬ ਡਵੀਜ਼ਨ ਦੀਆਂ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ।ਜਿਸ ਅਨੁਸਾਰ 17 ਫਰਵਰੀ ਨੂੰ ਬਹਿਲੋਲਪੁਰ, 18 ਫਰਵਰੀ ਨੂੰ ਸਬ-ਅਰਬਨ ਸਮਰਾਲਾ, 19 ਫਰਵਰੀ ਨੂੰ ਕੋਹਾੜਾ ਸਬ ਡਵੀਜਨ, 20 ਫਰਵਰੀ ਨੂੰ ਸ਼ਹਿਰੀ ਸਮਰਾਲਾ, 24 ਫਰਵਰੀ ਨੂੰ ਕਟਾਣੀ ਕਲਾਂ, 25 ਫਰਵਰੀ ਨੂੰ ਮਾਛੀਵਾੜਾ, 26 ਫਰਵਰੀ ਨੂੰ ਖਮਾਣੋਂ ਸਬ ਡਵੀਜਨ ਅਤੇ 27 ਫਰਵਰੀ ਨੂੰ 220 ਕੇ.ਵੀ ਗਰਿਡ ਸਬ ਸਟੇਸ਼ਨ ਘੁਲਾਲ ਅਤੇ 132 ਕੇ.ਵੀ ਸ਼ਮਸ਼ਪੁਰ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ।
                ਇਹਨਾਂ ਚੋਣਾਂ ਦੀ ਨਿਗਰਾਨੀ ਕ੍ਰਮਵਾਰ ਰੂਲਦਾ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਖੜਕ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਪ੍ਰੀਤਮ ਸਿੰਘ ਕਰਨਗੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …