Wednesday, April 22, 2026

ਕਾਂਗਰਸ ਸਰਕਾਰ ਨੇ ਪੂਰੇ ਨਹੀਂ ਕੀਤੇ ਕਿਸੇ ਵੀ ਵਰਗ ਨਾਲ ਕੀਤੇ ਵਾਅਦੇ – ਨਕੱਈ

ਭੀਖੀ, 15 ਫਰਵਰੀ (ਪੰਜਾਬ ਪੋਸਟ – ਕਮਲ ਕਾਂਤ) – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸੇ ਵੀ ਵਰਗ ਨਾਲ ਕੀਤੇ ਵਾਅਦੇ PPNJ1502202003ਨੂੰ ਪੂਰਾ ਨਹੀਂ ਕੀਤਾ, ਜਿਸ ਕਰ ਕੇ ਪੰਜਾਬ ਦੇ ਲੋਕ ਸਰਕਾਰ ਤੋਂ ਦੁਖੀ ਹੋਏ ਪਏ ਹਨ ।ਇਹ ਪ੍ਰਗਟਾਵਾ ਸ਼਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਪਾਰਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਦਾਅਵਾ ਕੀਤਾ ਕਿ ਸ਼਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ `ਚ ਕੀਤੀਆਂ ਜਾ ਰਹੀਆਂ ਜਿਲ੍ਹਾਵਾਰ ਰੈਲੀਆਂ ਕਾਂਗਰਸ ਸਰਕਾਰ ਨੂੰ ਕਰੜਾ ਝਟਕਾ ਦੇਣਗੀਆਂ।ਮਾਨਸਾ ਜਿਲ੍ਹੇ `ਚ 7 ਮਾਰਚ ਨੂੰ ਰੈਲੀ ਕੀਤੀ ਜਾ ਰਹੀ ਹੈ, ਜਿਸ ਪ੍ਰਤੀ ਹੁਣੇ ਤੋਂ ਪਿੰਡਾਂ, ਸ਼ਹਿਰਾਂ `ਚ ਨੁੱਕੜ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰੇਮ ਅਰੋੜਾ, ਹਰਪ੍ਰੀਤ ਸਿੰਘ ਚਾਹਲ, ਜਗਸੀਰ ਸਿੰਘ ਨੰਬਰਦਾਰ, ਜਰਨੈਲ ਸਿੰਘ ਹੋਡਲਾ, ਹਰਵਿੰਦਰ ਸਿੰਘ ਧਲੇਵਾਂ, ਠੇਕੇਦਾਰ ਮਜੀਠਾ ਸਿੰਘ, ਇਕਬਾਲ ਸਿੰਘ ਬਾਲੀ, ਬਲਜੀਤ ਸਿੰਘ ਅਤਲਾ, ਸਵਰਨ ਸਿੰਘ ਬੀਰ, ਕੌਾਸਲਰ ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ, ਕੁਲਸ਼ੇਰ ਸਿੰਘ ਰੂਬਲ, ਗੁਲਸ਼ਨ ਕੁਮਾਰ ਮਿੱਤਲ, ਰਾਮਾ ਸਿੰਘ ਚਾਹਿਲ, ਹਰਦੀਪ ਸਿੰਘ ਨੰਬਰਦਾਰ, ਜਗਸੀਰ ਸਿੰਘ ਕੋਟੜਾ ਆਦਿ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …