Wednesday, April 15, 2026

ਡੀ.ਏ.ਵੀ ਕਾਲਜ ਵਲੋਂ ਸਤਲਾਨੀ ਸਾਹਿਬ ਵਿਖੇ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਦੇ ਫਿਜਿਕਸ ਵਿਭਾਗ ਵਲੋਂ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ PPNJ1502202005ਸਾਹਿਬ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਵਿਸ਼ਾ ਰੇਡਿਏਸ਼ਨ ਐਕਸਪੋਜ਼ਰ ਅਵੇਅਰਨੈਸ ਐਂਡ ਡਿਟਰਮੀਨੇਸ਼ਨ ਆਫ ਰੇਡਾਨ ਕੰਸੈਂਟਰੇਸ਼ਨ ਇਨ ਡਰਿੰਕਿੰਗ ਵਾਟਰ ਸੈੰਂਪਲਜ਼ ਆਫ਼ ਬਾਰਡਰ ਰੀਜ਼ਨ ਸੀ।
             ਇਹ ਵਰਕਸ਼ਾਪ ਫਿਜਿਕਸ ਵਿਭਾਗ ਦੇ ਡਾ. ਅਜੈ ਕੁਮਾਰ ਅਤੇ ਡਾ. ਮਨਪ੍ਰੀਤ ਕੌਰ ਦੀ ਦੇਖ ਰੇਖ ‘ਚ ਸਟਾਰ ਕਾਲਜਿਜ਼ ਸਕੀਮ ਡੀ.ਬੀ.ਟੀ (ਭਾਰਤ ਸਰਕਾਰ) ਦੇ ਅਧੀਨ ਕਰਵਾਈ ਗਈ।ਜਿੰਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰੇਡਿਓਐਕਟਿਵਿਟੀ ਬਾਰੇ ਜਾਣੂ ਕਰਵਾਇਆ।ਉਨਾਂ ਨੇ ਰੇਡਿਓਐਕਟਿਵਿਟੀ ਦੀਆਂ ਵੱਖ-ਵੱਖ ਇਕਾਈਆਂ ਨੂੰ ਮਿਣਨ ਦੇ ਢੰਗਾਂ ਬਾਰੇ ਵੀਡੀਓ ਕਲਿੱਪ ਤੋਂ ਸਮਝਾਇਆ ਅਤੇ ਰੇਡਾਨ ਗੈਸ ਦੇ ਰੇਡਿਏਸ਼ਨ ਤੇ ਉਨ੍ਹਾਂ ਦੇ ਖਤਰਿਆਂ ਤੋੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਰੇਡਾਨ ਗੈਸ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਫੁਲਵਿੰਦਰ ਪਾਲ ਸਿੰਘ ਨੇ ਇਸ ਵਰਕਸ਼ਾਪ ਦੀ ਸਮਾਪਤੀ ਲਈ ਡਾ. ਅਜਯ ਅਤੇ ਡਾ. ਮਨਪ੍ਰੀਤ ਦਾ ਧੰਨਵਾਦ ਕੀਤਾ।
           ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਗਿਆਨ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਅਜਿਹੀ ਵਰਕਸ਼ਾਪ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …