Wednesday, April 15, 2026

31 ਦਲਿਤ ਆਗੂਆਂ ਨੂੰ ਕੀਤਾ ਸਨਮਾਨਿਤ

ਇਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ – ਦਰਸ਼ਨ ਕਾਂਗੜਾ

ਲੌਂਗੋਵਾਲ , 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਡੀਟੋਰੀਅਮ PPNJ1602202009ਹਾਲ ਵਿਖੇ ਸੰਗਠਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਪੰਜਾਬ ਦੇ 31 ਦਲਿਤ ਆਗੂਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਇਹ ਦਲਿਤ ਸਮਾਜ ਦੇ ਅਨਮੋਲ ਹੀਰੇ ਹਨ ਜਿਨ੍ਹਾਂ ਤੇ ਦਲਿਤ ਭਾਈਚਾਰੇ ਨੂੰ ਮਾਣ ਹੈ।ਕਾਂਗੜਾ ਵਲੋਂ ਦਲਿਤ ਵੈਲਫੇਅਰ ਸੰਗਠਨ ਦਾ ਸਾਲਾਨਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ।ਉਨਾਂ ਕਿਹਾ ਕਿ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਜੋ ਸੰਵਿਧਾਨ ਦੀ ਰਚਨਾ ਕਰ ਕੇ ਦਲਿਤਾਂ ਨੂੰ ਅਧਿਕਾਰ ਦਿਵਾਏ ਸਨ।ਉਨ੍ਹਾਂ ਨੂੰ ਖੋਹਣ ਲਈ ਦੇਸ਼ ਦੀ ਜ਼ਾਲਮ ਸਰਕਾਰ ਦਲਿਤ ਵਿਰੋਧੀ ਯੋਜਨਾਵਾਂ ਬਣਾ ਰਹੀ ਹੈ।ਅੱਜ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਇਕਜੁੱਟ ਹੋਣਾ ਪਵੇਗਾ।ਕਾਂਗੜਾ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਪਰਸਨ ਬੀਬੀ ਸਰਬਜੀਤ ਕੌਰ, ਮੈਡਮ ਹਰਜਿੰਦਰ ਕੌਰ ਚੱਬੇਵਾਲ, ਮਹਿੰਦਰ ਸਿੰਘ ਪੱਖੋ, ਜਸਮੇਲ ਸਿੰਘ ਡੇਅਰੀਵਾਲਾ, ਰਾਮਕਿਸ਼ਨ ਰਾਮਾ ਮੰਡੀ, ਗੁਰਪ੍ਰੀਤ ਸਿੰਘ ਚੋਪੜਾ, ਭੁਪਿੰਦਰ ਸਿੰਘ ਜੱਸੀ, ਡਾ. ਰਸ਼ਪਾਲ ਕੌਰ, ਕਰਮਜੀਤ ਕੌਰ ਮਾਡਲ ਟਾਊਨ, ਰਾਜਿੰਦਰ ਸਿੰਘ ਬਰਨਾਲਾ, ਹਰਮਨ ਸਿੰਘ ਬਠਿੰਡਾ, ਸਿਮਰਤ ਕੌਰ ਧਾਲੀਵਾਲ, ਪ੍ਰੀਤਮ ਸਿੰਘ ਤਪਾ, ਮੇਸ਼ੀ ਤਪਾ, ਰੂਪੀ ਕੌਰ ਜਿਲਾ ਪ੍ਰਧਾਨ ਬਰਨਾਲਾ ਆਦਿ ਨੇ ਸੰਬੋਧਨ ਕੀਤਾ।
              ਸਨਮਾਨਿਤ ਕੀਤੇ ਗਏ ਆਗੂਆਂ ਵਿੱਚ ਡਾ. ਕਿਰਪਾਲ ਸਿੰਘ ਐਸ.ਐਮ.ਓ ਸੰਗਰੂਰ, ਪ੍ਰਿੰਸੀਪਲ ਸੁਖਬੀਰ ਸਿੰਘ ਅਮਰਗੜ੍ਹ, ਬਲਵਿੰਦਰ ਸਿੰਘ ਬੱਲੀ ਪ੍ਰੋਫੈਸਰ ਮਾਲੇਰਕੋਟਲਾ, ਰਮੇਸ਼ ਕੁਮਾਰ ਕਾਰਜ ਸਾਧਕ ਅਫ਼ਸਰ ਸੰਗਰੂਰ, ਜੋਗਿੰਦਰ ਸਿੰਘ ਇੰਸਪੈਕਟਰ, ਕੁਲਵੰਤ ਸਿੰਘ ਟ੍ਰੈਫਿਕ ਇੰਚਾਰਜ਼, ਜਸਬੀਰ ਕੌਰ ਚੇਅਰਪਰਸਨ ਸੰਗਰੂਰ, ਹਰੀ ਸਿੰਘ ਫੱਗੂਵਾਲਾ, ਬਲਜੀਤ ਕੌਰ, ਬੇਅੰਤ ਕੌਰ, ਰਣ ਸਿੰਘ, ਜਸਬੀਰ ਸਿੰਘ, ਕਮਲ ਕੁਮਾਰ ਗੋਗਾ, ਮੰਜੂ ਹਰਕਿਰਨ ਕੌਰ, ਕੁਲਵੰਤ ਸਿੰਘ ਮੋਹਾਲੀ, ਜਸਵਿੰਦਰ ਕੌਰ ਭੁੱਲਰ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ ਰੀਡਰ, ਦੁਲੀਆ ਰਾਮ, ਕਰਮ ਸਿੰਘ ਫਾਇਰ ਬ੍ਰਿਗੇਡ ਅਫਸਰ, ਪਵਨ ਕੁਮਾਰ ਖੈਰ ਰਾਵਲ ਬੱਸੀ, ਹੰਸਰਾਜ ਰਾਮਾ ਮੰਡੀ, ਵਿਰਸਾ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ ਜੱਗੀ, ਰਾਜਪਾਲ ਰਾਜੂ, ਪਰਮਜੀਤ ਕੌਰ ਧੌਲਾ, ਰਾਣੀ ਕੌਰ, ਸਤਪਾਲ ਕੌਰ ਬਹਾਦਰਪੁਰ ਆਦਿ ਸ਼ਾਮਿਲ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …