ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਚੰਡੀਗੜ੍ਹ ਵਲੋਂ ਮੁੱਖ ਕਾਰਜਕਾਰੀ ਅਫ਼ਸਰ ਅਤੇ
ਵਧੀਕ ਮੁੱਖ ਕਾਰਜਕਾਰੀ ਅਫਸਰ ਦੀ ਨਿਗਰਾਨੀ ਹੇਠ ਕੁਆਲਟੀ ਕੰਟਰੋਲ ਟੀਮ ਚੰਡੀਗੜ੍ਹ ਵਲੋਂ ਪਾਣੀ ਦੀ ਗੁਣਵਤਾ ਨਿਗਰਾਨੀ ਟੀਮ ਅਚਨਚੇਤ ਲੌਂਗੋਵਾਲ ਵਿਖੇ ਪਹੁੰਚ ਕੇ ਸਾਫ ਪੀਣ ਵਾਲੇ ਦੇ ਵੱਖ-ਵੱਖ ਪੱਤੀਆਂ ਦੇ ਕਈ ਘਰਾਂ ਦੇ ਅੰਦਰੋਂ ਸੈਂਪਲ ਚੈਕ ਕੀਤੇ ਗਏ।ਟੀਮ ਦੇ ਇੰਚਾਰਜ ਇੰਜੀਨੀਅਰ ਅਮਰਿੰਦਰ ਸਿੰਘ ਦੇ ਨਾਲ ਐਸ.ਡੀ.ਓ ਇੰਜੀਨੀਅਰ ਭਾਵੇਸ਼ ਬਾਂਸਲ ਵਲੋਂ ਸਥਾਨਕ ਲੋਕਾਂ ਨੂੰ ਪਾਣੀ ਸੰਕੋਚ ਨਾਲ ਵਰਤਣ ਬਾਰੇ ਦੱਸਿਆ।ਉਨਾਂ ਵਿਭਾਗ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਬਿਨਾਂ ਕਲੋਰੀਨ ਤੋਂ ਪਾਣੀ ਸਪਲਾਈ ਨਾ ਦਿੱਤੀ ਜਾਵੇ।
ਇਸ ਮੌਕੇ ਸਿਮਰਨਜੀਤ ਸਿੰਘ ਜੇ.ਈ, ਅਸ਼ੋਕ ਵਰਮਾ ਜੇ.ਈ, ਪੰਪ ਅਪਰੇਟਰ ਸ਼ੇਰ ਸਿੰਘ ਖੰਨਾ, ਗੁਰਮੇਲ ਸਿੰਘ, ਬਲਵੰਤ ਸਿੰਘ, ਹੰਸ ਰਾਜ, ਨੀਰਜ ਗਰਗ, ਗੁਲਾਬ ਸਿੰਘ, ਦਰਸ਼ਨ ਸਿੰਘ ਮੰਡੇਰ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media