ਸਮਰਾਲਾ, 19 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਸਬ-ਅਰਬਨ ਬਿਜਲੀ ਘਰ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਦਾ ਇਜਲਾਸ ਸਾਥੀ
ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਿਸ ਵਿੱਚ ਪਿਛਲੇ ਦੋ ਸਾਲਾਂ ਦਾ ਲੇਖਾ-ਜੋਖਾ ਕਰਕੇ ਯੂਨੀਅਨ ਦੇ ਫੰਡ ਦਾ ਹਿਸਾਬ ਦਿੱਤਾ ਗਿਆ। ਉਪਰੰਤ ਮੰਡਲ ਆਗੂ ਸੰਗਤ ਸਿੰਘ ਸੇਖੋਂ ਅਤੇ ਜਸਵੰਤ ਸਿੰਘ ਦੀ ਅਗਵਾਈ ‘ਚ ਸਬ ਡਵੀਜ਼ਨ ਦੀ ਚੋਣ ਕੀਤੀ ਗਈ।ਜਿਸ ਸਰਬਸੰਮਤੀ ਨਾਲ ਆਤਮਾ ਸਿੰਘ ਮੁਸ਼ਕਾਬਾਦ ਪ੍ਰਧਾਨ, ਮਹਿੰਦਰ ਸਿੰਘ ਖਾਲਸਾ ਮੀਤ ਪ੍ਰਧਾਨ, ਰਣਧੀਰ ਸਿੰਘ ਮੁਸ਼ਕਾਬਾਦ ਸਕੱਤਰ, ਇੰਜੀ: ਰਣਜੀਤ ਸਿੰਘ ਬਘੌਰ ਸਹਾਇਕ ਸਕੱਤਰ ਅਤੇ ਰਾਜਿੰਦਰ ਸਿੰਘ ਖਜ਼ਾਨਚੀ ਚੁਣਿਆ ਗਿਆ।ਚੋਣ ਉਪਰੰਤ ਸੀ.ਸੀ.ਏ ਕਨੂੰਨ ਦੀ ਵਿਰੋਧਤਾ ਵਿੱਚ ਮਤਾ ਪਾਸ ਕੀਤਾ ਅਤੇ ਆਉਣ ਵਾਲੇ ਸੰਘਰਸ਼ ‘ਚ ਵੱਧ ਚੜ੍ਹਕੇ ਸਹਿਯੋਗ ਕਰਨ ਦਾ ਪ੍ਰਣ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media