Wednesday, October 28, 2026

ਏ.ਐਸ.ਆਈ ਮਨਪ੍ਰੀਤ ਸਿੰਘ ਨੇ ਸਮਰਾਲਾ ’ਚ ਟਰੈਫਿਕ ਇੰਚਾਰਜ ਦਾ ਅਹੁਦਾ ਸੰਭਾਲਿਆ

ਸਮਰਾਲਾ, 19 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਖੰਨਾ ਤੋਂ ਟਰੈਫਿਕ ਮੁਨਸ਼ੀ ਤੋਂ ਤਰੱਕੀ ਲੈ ਕੇ ਟਰੈਫਿਕ ਪੁਲਿਸ ਸਮਰਾਲਾ ਵਿਖੇ ਆਏ ਏ.ਐਸ.ਆਈ PPNJ1902202005ਮਨਪ੍ਰੀਤ ਸਿੰਘ ਨੇ ਬਤੌਰ ਟਰੈਫਿਕ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ।ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸਮਰਾਲਾ ਸ਼ਹਿਰ ਅੰਦਰ ਵਿਗੜ ਚੁੱਕੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਕਾੳੇੁਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਤੋਂ ਇਲਾਵਾ ਮੋਟਰ ਸਾਈਕਲਾਂ ‘ਤੇ ਪਟਾਕੇ ਪਾਉਣ ਵਾਲੇ, ਤੀਹਰੀ ਸਵਾਰੀ ਅਤੇ ਕਿਸੇ ਵੀ ਤਰ੍ਹਾਂ ਦੀ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਸਮਰਾਲਾ ਦੇ ਬਜ਼ਾਰ ਵਿੱਚ ਖਾਸ ਕਰਕੇ ਡੱਬੀ ਬਜਾਰ ਦੇ ਸਾਹਮਣੇ, ਗੁਰੂ ਨਾਨਕ ਰੋਡ ਦੇ ਚੌਂਕ ਵਿੱਚ ਲੱਗਦੇ ਨਿੱਤ ਪ੍ਰਤੀ ਦਿਨ ਜਾਮ ਨੂੰ ਠੀਕ ਕਰਨ ਅਤੇ ਬਜ਼ਾਰ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਦਿਵਾਇਆ ਜਾਵੇਗਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …