Tuesday, April 14, 2026

ਅੰਮ੍ਰਿਤਸਰ ਨੂੰ ਹਰਾ ਕੇ ਗੁਰਦਾਸਪੁਰ ਨੇ ਜਿੱਤਿਆ ਕਬੱਡੀ ਫਾਈਨਲ ਮੁਕਾਬਲਾ

ਡੇਰਾ ਸੰਤ ਸਰਹਾਲਾ ਵਿਖੇ ਸਾਲਾਨਾ ਸੰਤ ਸਮਾਗਮ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀPPNJ1902202006 ਸਾਹਿਬ ਨੂੰ ਜੋੜਦੀ ਸੜਕ ਤੇ ਸਥਿਤ ਡੇਰਾ ਸੰਤ ਸਰਹਾਲਾ ਵਿਖੇ ਮਹਾਂਮੰਡਲੇਸ਼ਵਰ ਸੁਆਮੀ ਕਿਰਪਾਲ ਦਾਸ ਜੀ ਦੀ ਅਗਵਾਈ ਅਤੇ ਮਹੰਤ ਹਿੰਮਤ ਪ੍ਰਕਾਸ਼ ਦੀ ਦੇਖ-ਰੇਖ ਹੇਠ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਡੇਰਾ ਸੰਤ ਸਰਹਾਲਾ ਵਿਖੇ ਚੱਲ ਰਹੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੰਤ ਕਿਰਪਾਲ ਦਾਸ ਜੀ ਸਰਹਾਲਾ ਵਾਲੇ, ਸੰਤ ਬਿਸ਼ਨ ਦਾਸ ਜੀ ਜਾਂਗਲੀ ਵਾਲੇ, ਸੰਤ ਅਕਾਸ਼ ਮੁਨੀ ਜੀ ਹਰੀਦੁਆਰ ਵਾਲੇ, ਸੰਤ ਮੋਹਣ ਦਾਸ ਜੀ ਰਾਜਸਥਾਨ ਵਾਲੇ, ਮਹੰਤ ਸੂਰਜ ਮੁਨੀ ਜੀ ਵਿਜੇ ਨਗਰ ਵਾਲੇ, ਸੰਤ ਮਨਮੋਹਨ ਸਿੰਘ ਜੀ ਭੰਗਾਲੀ ਵਾਲੇ, ਗੁਰਦੀਪ ਸਿੰਘ ਜੀ ਖੁਜਾਲੇ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਇਲਾਹੀ ਬਾਣੀ ਸਰਵਣ ਕਰਵਾ ਕੇ ਨਿਹਾਲ ਕੀਤਾ।ਸਮਾਗਮ ਵਿੱਚ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸਮਾਗਮ ਦੀ ਸਮਾਪਤੀ ਉਪਰੰਤ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ।ਜਿਸ ਵਿੱਚ ਜਿਲ੍ਹਾ ਗੁਰਦਾਸਪੁਰ ਦੀ ਟੀਮ ਨੇ ਜਿਲਾ ਅੰਮ੍ਰਿਤਸਰ ਦੀ ਟੀਮ ਨੂੰ 33-27 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।ਇਸ ਮੈਚ ਦੀ ਅੰਪਾਇਰਿੰਗ ਚੋਟੀ ਦੇ ਕਬੱਡੀ ਖਿਡਾਰੀ ਦਲਬੀਰ ਸਿੰਘ ਗੋਗੀ ਅਤੇ ਬਹਾਦੁਰ ਸਿੰਘ ਨੇ ਸੁਚੱਜੇ ਢੰਗ ਨਾਲ ਕੀਤੀ ਅਤੇ ਕਬੱਡੀ ਦੇ ਪ੍ਰਸਿੱਧ ਕੁਮੈਟੇਟਰ ਸ਼ਮਸ਼ੇਰ ਸਿੰਘ ਠੱਠਾ ਨੇ ਬਾਖੂਬੀ ਨਿਭਾਈ।ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਦਿਆਂ ਸੁਆਮੀ ਕਿਰਪਾਲ ਦਾਸ ਜੀ ਸਰਹਾਲੇ ਵਾਲਿਆਂ ਵੱਲੋਂ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।  
ਇਸ ਮੌਕੇ ਸਾਬਕਾ ਸਰਪੰਚ ਸਾਧੂ ਸਿੰਘ, ਸਾਬਕਾ ਸਰਪੰਚ ਅਜੀਤ ਸਿੰਘ, ਸਰਪੰਚ ਪਰਮਜੀਤ ਸਿੰਘ ਲਹਿਰਕਾ, ਸਰਪੰਚ ਕਸ਼ਮੀਰ ਸਿੰਘ ਕੋਟਲੀ ਢੋਲੇ ਸ਼ਾਹ, ਸਰਪੰਚ ਕਾਰਜ ਸਿੰਘ ਭੰਗਾਲੀ, ਦਿਲਬਾਗ ਸਿੰਘ ਲਹਿਰਕਾ, ਠੇਕੇਦਾਰ ਹਰਦੇਵ ਸਿੰਘ ਮਰੜੀ, ਹਰਪਾਲ ਸਿੰਘ ਮੁਗੋਸੋਹੀ, ਪਲਵਿੰਦਰ ਸਿੰਘ ਖਾਲਸਾ ਚਾਚੋਵਾਲੀ, ਹਿੰਮਤ ਸਿੰਘ ਕਾਦਰਾਬਾਦ, ਨੰਬਰਦਾਰ ਭਗਵੰਤ ਸਿੰਘ, ਨੰਬਰਦਾਰ ਰਘਬੀਰ ਸਿੰਘ, ਬਲਰਾਜ ਸਿੰਘ ਸਰਹਾਲਾ, ਸ੍ਰ ਪ੍ਰਗਟ ਸਿੰਘ ਚੌਗਾਵਾ, ਸਰਪੰਚ ਮਲੂਕ ਸਿੰਘ ਫੱਤੂਭੀਲਾ, ਬਲਵਿੰਦਰ ਸਿੰਘ ਲਾਡੀ ਯੂ.ਐਸ.ਏ, ਜਥੇਦਾਰ ਗੁਰਮੀਤ ਸਿੰਘ ਸਹਿਣੇ ਵਾਲੀ, ਜਥੇਦਾਰ ਜਗੀਰ ਸਿੰਘ ਸਰਹਾਲਾ,ਏ ਐਸ ਆਈ ਅਮਨਜੀਤ ਸਿੰਘ ਜੈਂਤੀਪੁਰ, ਏ.ਐਸ.ਆਈ ਅਵਤਾਰ ਸਿੰਘ, ਹੌਲਦਾਰ ਬਲਜੀਤ ਸਿੰਘ, ਹਾਕੀ ਕੋਚ ਪਿੰਦਾ ਲਹਿਰਕਾ ਤੋਂ ਇਲਾਵਾ ਵੱਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।ਅਖੀਰ ਵਿੱਚ ਮਹੰਤ ਹਿੰਮਤ ਪ੍ਰਕਾਸ਼ ਸਿੰਘ ਨੇ ਸੰਤ ਸਮਾਗਮ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …