ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਵਲੋਂ ਮੈਨੇਜਮੈਂਟ ਦੇ ਸਫਲਤਾ ਪੂਰਵਕ ਇੱਕ ਸਾਲ ਪੂਰਾ ਹੋਣ ਦੇ ਸ਼ੁੁਕਰਾਨੇ
ਵਜੋਂ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵਲੋਂ ਸੀ.ਕੇ.ਡੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ।ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆ ਵਾਲਿਆ ਵਲੋਂ ਕੀਤੀ ਅਰਦਾਸ ਰਾਂਹੀ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਦੀਵਾਨ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਸਤੇ ਬਲ, ਬੁੱਧੀ ਅਤੇ ਵਿਸ਼ਵਾਸ ਬਖਸ਼ਣ ਦੀ ਅਰਦਾਸ ਕੀਤੀ ਗਈ।
ਜਿਕਰਯੋਗ ਹੈ ਕਿ ਪਿਛਲੇ ਵਰ੍ਹੇ 17 ਫਰਵਰੀ, 2019 ਨੂੰ ਚੀਫ ਖਾਲਸਾ ਦੀਵਾਨ ਦੀਆਂ ਹੋਈਆਂ ਚੋਣਾਂ ਦੌਰਾਨ ਨਿਰਮਲ ਸਿੰਘ ਨੇ ਪ੍ਰਧਾਨ ਦੇ ਅਹੁਦੇ, ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਆਨਰੇਰੀ ਸਕੱਤਰ ਦੇ ਅਹੁਦੇ, ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਵਿਕਾਂਰਤ ਨੇ ਮੀਤ ਪ੍ਰਧਾਨ ਦੇ ਅਹੁੱਦੇ ਵਜੋਂ ਭਾਰੀ ਬਹੁੱਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਅਰਦਾਸ ਉਪਰੰਤ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਇਕਮੁੱਠ ਹੋ ਕੇ ਦੀਵਾਨ ਦੇ ਵਿਕਾਸ ਲਈ ਅਹਿਮ ਕਾਰਜ ਕੀਤੇ ਹਨ ਜਿਸ ਤਹਿਤ ਸੀ.ਕੇ.ਡੀ ਅਧੀਨ ਪੇਂਡੂ ਅਤੇ ਸ਼ਹਿਰੀ ਸਕੂਲਾਂ ਦੇ ਵਿਸਥਾਰ-ਵਿਕਾਸ ਹਿੱਤ ਨਿਰਮਾਣ ਕਾਰਜਾਂ ਦੇ ਨਾਲ ਹੀ ਬਸੰਤ ਐਵੀਨਿਊ ਸਕੂਲ ਲਈ 7 ਕਰੋੜ ਦੀ ਜ਼ਮੀਨ ਖਰੀਦੀ ਗਈ ਹੈ ਅਤੇ ਮਜੀਠਾ ਰੋਡ ਬਾਈਪਾਸ ਸੀ.ਕੇ.ਡੀ ਸਕੂਲ ਵਿਚ ਇਕ ਅਤਿ ਆਧੁਨਿਕ ਹਾਈਟੇਕ ਲਾਈਟ ਐਂਡ ਸਾਊਂਡ ਸੁਵਿਧਾਵਾਂ ਨਾਲ ਸੁਸੱਜਿਤ ਭਾਈ ਵੀਰ ਸਿੰਘ ਆਡੀਟੋਰਿਅਮ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੀ.ਕੇ.ਡੀ ਸਕੂਲ ਲਈ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵਲੋਂ ਜ਼ਮੀਨ ਦੇਣ ਦੇ ਐਲਾਨ ਅਨੁਸਾਰ ਜ਼ਮੀਨ ਪ੍ਰਾਪਤ ਹੋਣ ‘ਤੇ ਦੀਵਾਨ ਵਲੋਂ ਛੇਤੀ ਅਤਿ ਆਧੁਨਿਕ ਸਕੂਲ ਤਿਆਰ ਕਰ ਦਿੱਤਾ ਜਾਵੇਗਾ।ਉਹਨਾਂ ਦਸਿਆ ਕਿ ਸੀ.ਕੇ.ਡੀ ਦੇ ਤਿੰਨ ਸਕੂਲਾਂ ਵਿਚ ਸੋਲਰ ਪਲਾਂਟ ਸਥਾਪਿਤ ਕਰਕੇ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ।ਜਿਸ ਨਾਲ ਬਿਜਲੀ ਦੇ ਬਿੱਲ ਦੀ ਤਕਰੀਬਨ 1 ਲੱਖ ਰੁਪਏ ਮਹੀਨਾ ਬੱਚਤ ਕੀਤੀ ਜਾ ਰਹੀ ਹੈ।
ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲਾਂ ਵਿਚ ਵਿਦਿਅਕ ਮਿਆਰ ਨੂੰ ਉਪਰ ਚੁੱਕਣ ਲਈ ਅਤੇ ਅਧਿਆਪਕਾਂ ਨੂੰ ਆਧੁਨਿਕ ਤਕਨੀਕੀ ਸਮੇਂ ਦਾ ਹਾਣੀ ਬਣਾਉਣ ਲਈ ਸਮੇਂ-ਸਮੇਂ ਤੇ ਟੀਚਰ ਟੈ੍ਰਨਿੰਗ ਕੈਂਪ ਲਗਾਏ ਜਾ ਰਹੇ ਹਨ।ਮਾਪਿਆਂ ਦੀ ਸਹੂਲਤ ਲਈ ਮੋਜੂਦਾ ਮੈਨੇਜਮੈਂਟ ਵਲੋਂ ਬੱਚਿਆਂ ਲਈ ਕਿਤਾਬਾਂ ਵਿੱਚ 50-60 ਫੀਸਦ ਛੋਟ ਅਤੇ ਯੂਨੀਫਾਰਮ ਵਿਚ 25-30 ਫੀਸਦ ਦੀ ਛੋਟ ਦਿੱਤੀ ਗਈ ਹੈ ਅਤੇ 5000 ਸਿੱਖ ਵਿਦਿਆਰਥੀਆਂ ਨੂੰ ਘੱਟਗਿਣਤੀ ਕਮਿਸ਼ਨ ਦੀਆਂ ਸਕੀਮਾਂ ਤਹਿਤ ਰਜਿਸਟਰਡ ਕਰਵਾ ਕੇ ਸਕਾਲਰਸ਼ਿਪ ਦਿਵਾਈ ਜਾ ਰਹੀ ਹੈ।ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁੂਰਬ ਮੋਕੇ ਬੱਚਿਆਂ ਨੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੰਠ ਕਰਵਾਏ ਗਏ ਹਨ ਅਤੇ ਸਕੂਲਾਂ ਵਿਚ 550 ਬੂਟੇ ਲਗਾਏ ਗਏ ਹਨ ਅਤੇ ਗੁਰੂ ਸਾਹਿਬ ਦੇ ਸਿਧਾਂਤ “ਪਵਣ ਗੁਰੂ ਪਾਣੀ ਪਿਤਾ” ਦੇ ਅਨੁਸਾਰ ਪਾਣੀ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਅਜੀਤ ਸਿੰਘ ਬਸਰਾ, ਜਸਪਾਲ ਸਿੰਘ ਢਿੱਲੋਂ, ਜਗਦੀਪ ਸਿੰਘ ਨਰੂਲਾ, ਅਵਤਾਰ ਸਿੰਘ, ਟੀ.ਐਸ ਚਾਹਲ, ਮਨਮੋਹਨ ਸਿੰਘ, ਜਤਿੰਦਰ ਸਿੰਘ ਭਾਟੀਆ, ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੋ: ਹਰੀ ਸਿੰਘ, ਮੋਹਨਜੀਤ ਸਿੰਘ ਭੱਲਾ, ਨਿਰੰਜਨ ਸਿੰਘ, ਡਾ ਜਸਬੀਰ ਸਿੰਘ ਸਾਬਰ, ਰਬਿੰਦਰ ਸਿੰਘ ਭੱਲਾ ਅਤੇ ਦਫਤਰੀ ਸਟਾਫ ਮੌਜੂਦ ਸੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media