Tuesday, April 21, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਦੋ ਵਿਦਿਆਰਥੀ ਐਨ.ਟੀ.ਐਸ.ਈ ਦੀ ਮੈਰਿਟ ‘ਚ ਆਏ

ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਦੋ ਵਿਦਿਆਰਥੀ ਦੀਪਾਨਿਕਾ ਗੁਪਤਾ ਅਤੇ ਅਭਿਸ਼ੇਕ ਚੌਧਰੀ PPNJ2002202006ਐਨ.ਟੀ.ਐਸ.ਈ ਦੇ ਪਹਿਲੇ ਪੜ੍ਹਾਅ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਰਿਟ ਸ੍ਰੇਣੀ ਲਈ ਚੁਣੇ ਗਏ।ਪ੍ਰਿੰਸੀਪਲ ਡਾ: ਅੰਜ਼ਨਾ ਗੁਪਤਾ ਨੇ ਦੱਸਿਆ ਕਿ ਐਨ.ਟੀ.ਐਸ.ਈ ਦੀ ਪਹਿਲੇ ਪੜ੍ਹਾਅ ਦੀ ਰਾਜ ਪੱਧਰ ’ਤੇ ਪਰੀਖਿਆ ਦਾ ਆਯੋਜਨ 3 ਨਵੰਬਰ 2019 ਨੂੰ ਕਰਵਾਇਆ ਗਿਆ।ਇਸ ਵਿੱਚ ਪੂਰੇ ਪੰਜਾਬ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਕੂਲ ਦੀ ਵਿਦਿਆਰਥਣ ਦੀਪਾਨਿਕਾ ਗੁਪਤਾ ਨੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਪ੍ਰੀਖਿਆ ਵਿੱਚ ਸੂਬਾ ਪੱਧਰ ’ਤੇ 29ਵਾਂ ਅਤੇ ਅਭਿਸ਼ੇਕ ਚੌਧਰੀ ਨੇ 122ਵਾਂ ਸਥਾਨ ਹਾਸਲ ਕਰਕੇ ਸਕੂਲ ਦੀ ਸ਼ੋਭਾ ਵਧਾਈ।ਦੋਵੇਂ ਵਿਦਿਆਰਥੀ 20 ਮਈ ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੀ ਪ੍ਰੀਖਿਆ ਵਿੱਚ ਭਾਗ ਲੈਣਗੇ ।
               ਪ੍ਰਿੰ: ਡਾ: ਅੰਜਨਾ ਗੁਪਤਾ ਨੇ ਦੋਵੇਂ ਵਿਦਿਆਰਥੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼਼ ਪ੍ਰਾਪਤੀ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਲਗਨ, ਦ੍ਰਿੜ ਨਿਸ਼ਚੇ, ਵਿਲੱਖਣ ਪ੍ਰਤਿਭਾ ਅਤੇ ਅਧਿਆਪਕਾਂ ਦੇ ਉੱਚਿਤ ਮਾਰਗ ਦਰਸ਼ਨ ਸਦਕਾ ਹੀ ਸੰਭਵ ਹੋਈ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੀ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ।
              ਡਾ: ਜੇ.ਪੀ ਸ਼ੂਰ ਨਿਰਦੇਸ਼ਕ ਪਬਲਿਕ ਸਕੂਲ-1 ਅਤੇ ਏਡਿਡ ਸਕੂਲਜ਼ ਸਕੂਲ ਦੇ ਚੇਅਰਮੈਨ ਡਾ: ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ: ਨੀਲਮ ਕਾਮਰਾ, ਸਕੂਲ ਦੇ ਪ੍ਰਬੰਧਕ ਡਾ: ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ’ਤੇ ਵਧਾਈ ਦਿੱਤੀ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …