ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਇਸਤਰੀ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਚਲਾਈ ਜਾ ਰਹੀ ਪੋਸ਼ਨ ਮੁਹਿੰਮ ਇਕ ਜਨ ਅੰਦੋਲਨ
ਹੈ ਅਤੇ ਇਸ ਦਾ ਮੁੱਖ ਉਦੇਸ਼ ਭਾਰਤ ਨੂੰ ਕੁਪੋਸ਼ਨ ਤੋਂ ਮੁਕਤ ਬਣਾਉਣਾ ਹੈ।ਇਸ ਪ੍ਰੋਗਰਾਮ ਦੀ ਸਫਲਤਾ ਲਈ ਜ਼ਿਲੇ ਦੇ ਸਾਰੇ ਵਿਭਾਗ ਜਿਵੇ ਕਿ ਸਿਹਤ, ਸਿੱਖਿਆ, ਪੰਚਾਇਤੀ ਰਾਜ, ਜਲ ਸਪਲਾਈ, ਸੈਨੀਟੈਸ਼ਨ ਅਤੇ ਹਰ ਸੰਸਥਾਵਾਂ ਕੰਮ ਕਰ ਰਹੀਆਂ ਹਨ।
ਸਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਸ਼ਣ ਮੁਹਿੰਮ ਦਾ ਮੁੱਖ ਉਦੇਸ਼ 0-6 ਸਾਲ ਦੇ ਬੱਚਿਆਂ ਵਿਚ ਬੋਣੋਪਨ ਨੂੰ ਰੋਕਣਾ, ਕੁਪੋਸ਼ਣ ਨੂੰ ਰੋਕਣਾ, ਘੱਟ ਭਾਰ ਵਾਲੇ ਬੱਚਿਆ ਦੀ ਗਿਣਤੀ ਨੂੰ ਘਟਾੳਣਾ ਅਤੇ 2 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਇਸ ਨੂੰ ਘਟਾਉਣਾ ਹੈ।ਉਨਾਂ ਦੱਸਿਆ ਕਿ ਇੰਨਾਂ ਬੱਚਿਆ ਵਿਚ ਅਨੀਮੀਆ ਨੂੰ ਰੋਕਣਾ ਅਤੇ ਇਂਸ ਵਿਚ 3 ਫੀਸਦੀ ਪ੍ਰਤੀ ਸਾਲ ਦੀ ਦਰ ਨੂੰ ਘਟਾਉਣਾ ਹੈ।ਢਿਲੋ ਨੇ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਥੀਮ ਪੋਸਣ, ਸਾਫ ਸਫਾਈ, ਟੀਕਾਕਰਣ, ਗਰੋਥ ਮਾਨਟਿੰ੍ਰਗ, ਡਾਇਰੀਆ ਕੰਟਰੋਲ ਆਦਿ ਕਰਨਾ ਹੈ।ਪੋਸ਼ਣ ਅਭਿਆਨ ਦੇ ਮੁੱਖ ਲਾਭਪਾਤਰੀ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, 0-6 ਸਾਲ ਦੇ ਬੱਚੇ ਅਤੇ ਕਿਸ਼ੋਰੀਆਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਪੋਸ਼ਣ ਅਭਿਆਨ ਨੂੰ ਸਫਲ ਕਰਨ ਲਈ ਅਨੇਕਾਂ ਪੋ੍ਰਗਰਾਮ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ 12 ਬਲਾਕਾਂ ਵਿਚ 1859 ਆਂਗਨਵਾੜੀ ਸੈਂਟਰ ਕੰਮ ਕਰ ਰਹੇ ਹਨ, ਜ਼ਿੰਨਾਂ ਵਿਚ 3 ਸ਼ਹਿਰੀ ਬਲਾਕਾਂ ਦੇ 451 ਅਤੇ 9 ਪੇਡੂ ਬਲਾਕਾਂ ਦੇ 1408 ਆਂਗਨਵਾੜੀ ਸੈਟਰ ਹਨ, ਜ਼ਿਨਾਂ ਵਿਚੋ 1121 ਸੈਟਰ ਐਲੀਮੈਟਰੀ ਸਕੂਲਾਂ ਵਿੱਚ ਚੱਲ ਰਹੇ ਹਨ।
ਜਿਲ੍ਹਾ ਪੋ੍ਰਗਰਾਮ ਅਫਸਰ ਸ਼੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਇੰਨਾਂ ਆਂਗਨਵਾੜੀ ਸੈਟਰਾਂ ਵਿਚ 3 ਤੋ 6 ਸਾਲ ਦੇ ਬੱਚਿਆਂ ਨੂੰ ਰਸਮੀ ਢੰਗ ਨਾਲ ਕਵਿਤਾਵਾਂ, ਖੇਡਾਂ, ਕਹਾਣੀਆਂ ਆਦਿ ਰਾਹੀ ਪੀ੍ਰ ਸਕੂਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਬੱਚਿਆਂ ਦਾ ਟੀਕਾਕਰਣ ਵੀ ਕਰਵਾਇਂਆ ਜਾਂਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media