Wednesday, September 23, 2026

ਕੈਬਨਿਟ ਮੰਤਰੀ ਸੋਨੀ ਨੇ ਡੀ.ਆਰ ਐਨਕਲੇਵ ਦੇ ਵਿਕਾਸ ਲਈ ਦਿੱਤਾ 10 ਲੱਖ ਦਾ ਚੈਕ

ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਡੀ.ਆਰ ਐਨਕਲੇਵ ਏਅਰਪੋਰਟ ਰੋਡ PPNJ2002202025ਦਾ ਦੌਰਾ ਕੀਤਾ ਗਿਆ।ਸੋਨੀ ਨੇ ਆਪਣੇ ਦੌਰੇ ਦੌਰਾਨ ਡੀ.ਆਰ ਐਨਕਲੇਵ ਰੈਜੀਡੈਂਟ ਵੇਲਫੇਅਰ ਐਸੋਸੀਏਸ਼ਨ ਨੂੰ ਐਨਕਲੇਵ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
          ਸੋਨੀ  ਨੇ ਕਿਹਾ ਕਿ ਡੀ.ਆਰ ਐਨਕਲੇਵ ਦੀਆਂ ਸੜਕਾਂ ਨਵੀਂਆਂ ਬਣਾਈਆਂ ਜਾਣਗੀਆਂ ਅਤੇ ਐਲ.ਈ.ਡੀ ਲਾਈਟਾਂ ਵੀ ਲਗਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਕਲੋਨੀ ਦੇ ਸਾਰੇ ਫੁੱਟਪਾਥਾਂ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਛਾਂਦਾਰ ਪੌਦੇ ਵੀ ਲਗਾਏ ਜਾਣਗੇ।ਉਨਾਂ ਨੇ ਇਲਾਕੇ ਦੇ ਲੌਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸੰਦੀਪ ਸਿੱਕਾ, ਸੁਖਵਿੰਦਰ ਸਿੰਘ ਸਿੱਧੂ, ਸ਼ਿਵਕਰਨ ਸਿੰਘ ਰੰਧਾਵਾ, ਪ੍ਰਮੋਦ ਕਪੂਰ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਵਾ ਵਾਸੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …