Wednesday, April 29, 2026

ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਵਲੋਂ ਮਾਝਾ ਜੋਨ ਸਾਹਿਤਕ ਸਮਾਗਮ ਦਾ ਆਯੋਜਨ

ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਵੱਲੋਂ ਮਾਝਾ ਜੋਨ ਸਾਹਿਤਕ ਸਮਾਗਮ PPNJ2102202012ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਕਵੀ ਤੇ ਸਾਹਿਤਕਾਰ ਸ਼ਾਮਲ ਹੋਏ।ਸਭਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਾਹਿਤਕਾਰ ਪੰਥਕ ਕਵੀ ਤਰਲੋਕ ਸਿੰਘ ਦੀਵਾਨਾ, ਸੁਖਵੰਤ ਆਰਟਿਸਟ ਅਤੇ ਕੁਲਦੀਪ ਸਿੰਘ ਅਰਸ਼ੀ ਸੰਪਾਦਕ ਰਾਹ ਦਸੇਰਾ ਮੈਗਜ਼ੀਨ ਦੇ ਨਾਵਾਂ ‘ਤੇ ਐਵਾਰਡਾਂ ਦੀ ਸ਼ੁਰਆਤ ਕੀਤੀ।ਪਹਿਲਾ ਤਰਲੋਕ ਸਿੰਘ ਦੀਵਾਨਾ ਪੰਥਕ ਕਵੀ ਅਵਾਰਡ ਅਵਤਾਰ ਸਿੰਘ ਤਾਰੀ (ਅੰਮ੍ਰਿਤਸਰ) ਨੂੰ, ਪਹਿਲਾ ਸੁਖਵੰਤ ਆਰਟਿਸਟ ਚਿੱਤਰਕਾਰ “ਸਵਰਨਜੀਤ ਸਵੀ” (ਲੁਧਿਆਣਾ) ਅਤੇ ਪਹਿਲਾ ਕੁਲਦੀਪ ਸਿੰਘ ਅਰਸ਼ੀ ਰਾਹ ਦਸੇਰਾ ਐਵਾਰਡ” ਸੁਰਜੀਤ (ਆਰਟਿਸਟ ਦਿੱਲੀ) ਨੂੰ ਦਿੱਤਾ ਗਿਆ।ਪੰਥਕ ਕਵੀ ਐਵਾਰਡ ਬਜ਼ੁਰਗ ਪੰਥਕ ਕਵੀ “ਗੁਰਚਰਨ ਸਿੰਘ ਚਰਨ” (ਦਿੱਲੀ) ਨੂੰ ਦਿੱਤਾ ਗਿਆ।ਮਰਹੂਮ ਸਾਹਿਤਕਾਰ ਕੁਲਦੀਪ ਸਿੰਘ ਅਰਸ਼ੀ (ਜੰਡਿਆਲਾ ਗੁਰੂ) ਸੰਪਾਦਕ ਮੈਗਜ਼ੀਨ ਰਾਹ ਦਸੇਰਾ ਦੇ ਪਰਿਵਾਰ ਨੂੰ ਵੀ “ਰਾਹ ਦਸੇਰਾ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਦੇ ਪੁੱਤਰ ਗੁਰਿੰਦਰਬੀਰ ਸਿਘ ਨੇ ਪ੍ਰਾਪਤ ਕੀਤਾ।ਸਮਾਗਮ ਵਿਚ ਦਿੱਲੀ, ਲੁਧਿਆਣਾ, ਕਪੂਰਥਲਾ, ਮੋਗਾ, ਜੀਰਾ, ਮਾਝਾ ਜਨਵਾਦੀ ਲਿਖਾਰੀ ਸਭਾ (ਮਜਲਸ) ਬਟਾਲਾ, ਜਲੰਧਰ, ਚੰਡੀਗੜ੍ਹ, ਕਰਤਾਰਪੁਰ, ਬਾਬਾ ਬਕਾਲਾ, ਚੋਗਾਵਾਂ, ਤਰਨ ਤਾਰਨ ਨੂਰਦੀ, ਝਬਾਲ ਆਦਿ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕੈਡਮੀ ਦੇ ਨੁਮਾਇੰਦੇ ਵੀ ਪੁੱਜੇ।
ਸਮਾਗਮ ਦੀ ਪ੍ਰਧਾਨਗੀ ਦੇ ਮੰਡਲ ਵਿਚ ਭੁਪਿੰਦਰ ਸਿੰਘ ਮੱਟੂ ਜਿਲਾ ਭਾਸ਼ਾ ਅਫਸਰ ਅੰਮ੍ਰਿਤਸਰ, ਹਰਭਜਨ ਸਿੰਘ ਦਿਉਲ ਦਿੱਲੀ ਮੈਂਬਰ ਸੰਬੰਧਤ ਸਮਾਗਮ 550 ਸਾਲਾ ਜਨਮ ਸਤਾਬਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਮੇਟੀ ਸਾਲ 2019-2020 ਭਾਰਤ ਸਰਕਾਰ, ਦੀਪ ਦਵਿੰਦਰ ਸੱਕਤਰ ਕੇਂਦਰੀ ਪੰਜਾਬੀ ਲੇਖਕ ਸਭਾ, ਅਵਤਾਰ ਸਿੰਘ ਤਾਰੀ, ਸਵਰਨਜੀਤ ਸਵੀ, ਸੁਰਜੀਤ ਆਰਟਿਸਟ, ਬਾਬਾ ਸੁੱਖਾ ਸਿੰਘ, ਗੁਰਚਰਨ ਸਿੰਘ ਚਰਨ, ਧਰਵਿੰਦਰ ਔਲਖ ਕੇਂਦਰੀ ਪੰਜਾਬੀ ਲੇਖਕ ਸਭਾ, ਸ਼ੈਲਿੰਦਰਜੀਤ ਰਾਜਨ ਕਾਰਜਕਾਰੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ, ਭੁਪਿੰਦਰ ਸੰਧੂ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਕਿਸ਼ਨ ਕੁਮਾਰ ਸ਼ਰਮਾ ਚੇਅਰਮੈਨ ਸ਼ਹੀਦ ਭਗਤ ਸਿੰਘ ਯੂਥ ਸਪੋਰਟ ਕਲੱਬ ਪੰਜਾਬ ਸ਼ਾਮਲ ਸਨ।ਤਰਲੋਕ ਸਿੰਘ ਦੀਵਾਨਾ ਅਤੇ ਅਵਤਾਰ ਸਿੰਘ ਤਾਰੀ ਬਾਰੇ ਪਰਚਾ ਸਭਾ ਦੇ ਮੀਤ ਪ੍ਰਧਾਨ ਸਤਿੰਦਰ ਸਿੰਘ ਓਠੀ ਨੇ, ਸੁਖਵੰਤ ਆਰਟਿਸਟ ਅਤੇ ਸਵਰਨਜੀਤ ਸਵੀ ਬਾਰੇ ਪਰਚਾ ਸਭਾ ਦੇ ਸਕੱਤਰ ਸੁਰਿੰਦਰ ਚੋਹਕਾ ਨੇ, ਗੁਰਚਰਨ ਸਿੰਘ ਚਰਨ ਬਾਰੇ ਪਰਚਾ ਸਭਾ ਦੇ ਖਜਾਨਚੀ ਵਿਸਾਲ ਸ਼ਰਮਾ, ਕੁਲਦੀਪ ਸਿੰਘ ਅਰਸ਼ੀ ਅਤੇ ਸੁਰਜੀਤ ਆਰਟਿਸਟ ਬਾਰੇ ਪਰਚਾ ਸਭਾ ਦੇ ਸੰਯੁਕਤ ਸਕੱਤਰ ਤੇ ਦਾਮਾਦ ਮਰਹੂਮ ਸਾਹਿਤਕਾਰ ਸੁਖਵੰਤ ਆਰਟਿਸਟ ਜਗਜੀਤ ਸੰਧੂ ਨੇ ਪੜੇ।ਸਨਮਾਨ ਸਮਾਰੋਹ ਤੇ ਕਵੀ ਦਰਬਾਰ ਦਾ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਕੁਲਦੀਪ ਦਰਾਜਕੇ ਨੇ ਕੀਤਾ। ਸਭਾ ਦੇ ਕਾਰਜਕਾਰੀ ਮੈਂਬਰ ਲੈਕਰਤਾਰ ਪੰਜਾਬੀ ਅਮਨਦੀਪ ਸਿੰਘ, ਦਲੇਰ ਸਿੰਘ, ਮੈਡਮ ਦਵਿੰਦਰ ਬੇਦੀ ਅਤੇ ਰਾਜਬੀਰ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦਿਆ ਉਦਘਾਟਨੀ ਸ਼ਬਦ ਕਹੇ।ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਨੇ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣੂ ਕਰਵਾਉਦਿਆਂ ਮਰਹੂਮ ਸਾਹਿਤਕਾਰਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।ਪਹੁੰਚੇ ਸਾਹਿਤਕਾਰਾਂ ਨੇ ਤਰਲੋਕ ਸਿੰਘ ਦੀਵਾਨਾ, ਕੁਲਦੀਪ ਸਿੰਘ ਅਰਸ਼ੀ, ਸੁਖਵੰਤ ਆਰਟਸਿਟ ਦੇ ਨਾਲ ਨਾਲ ਡਾ. ਦਲੀਪ ਕੌਰ ਟਿਵਾਣਾ, ਜਸਵੰਤ ਕੰਵਲ ਦੀ ਯਾਦ ਵਿਚ ਮੌਨ ਧਾਰ ਕੇ ਵਿਛੜੇ ਸਾਹਿਤਕਾਰਾਂ ਨੂੰ ਸਮਰਪਿਤ ਹੋ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਸ਼ੁਕਰਗੁਜ਼ਾਰ ਸਿੰਘ ਨੇ ਆਪਣੇ ਪਿਤਾ ਤਰਲੋਕ ਸਿੰਘ ਦੀਵਾਨਾ ਨੂੰ ਸਮਰਪਿਤ ਹੋ ਕੇ ‘ਮੇਰੀ ਕਵਿਤਾ ਦਾ ਹਰ ਅੱਖਰ ਰੋਂਦਾ ਹੈ, ਮੇਰੀ ਵਿਧਵਾ ਮਾਂ ਦੇ ਹੰਝੂ ਵੇਖ’- ਦੇ ਰਾਹੀਂ ਕਵੀ ਦਰਬਾਰ ਦੀ ਸ਼ੁਰੂਆਤ ਹੋਈ।
ਪ੍ਰੋਗਰਾਮ ਦੌਰਾਨ ਹੋਏ ਕਵੀ ਦਰਬਾਰ ਵਿਚ ਡਾਕਟਰ ਸੋਨੀ ਠੁਕਰਾਲ, ਬਲਵਿੰਦਰ ਮਾਗਟ, ਮਲਵਿੰਦਰ ਸਿੰਘ, ਰਵੀ ਰਾਹੀ, ਰਾਕੇਸ਼ ਸਚਦੇਵਾ, ਤਾਰਾ ਚੰਦ ਦਿਆਲਪੁਰੀ, ਕਰਮ ਸਿੰਘ, ਮਾਹਲਾ ਸੁਖਜੀਤ ਸੁੱਖ, ਪਰਮਜੀਤ ਕੌਰ, ਮੀਨੂੰ ਬਾਵਾ, ਪੂਜਾ ਦਾਦਰ, ਲਾਲੀ ਕਰਤਾਰਪੁਰੀਆ, ਲਾਲੀ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ ਚੰਨਾ, ਹਰਭਜਨ ਸਿੰਘ, ਕਾਜ਼ਲ ਸ਼ਰਮਾ, ਗਰਮੀਨ ਕੌਰ, ਰਜਨੀ ਵਾਲੀਆ, ਅਮਨਪ੍ਰੀਤ, ਰਣਧੀਰ ਸਿੰਘ, ਅਮਨਦੀਪ ਸਿੰਘ, ਗੁਰਮੀਤ ਸਿੰਘ, ਬੀਡੀ ਭਗਤ, ਭਗਤ ਨਰਾਇਣ, ਸੁਖਬੀਰ ਭੁੱਲਰ, ਸੁਮਿਤ ਸ਼ਰਮਾ, ਨਵਨੀਤ ਸਿੰਘ, ਸਰਵਨ ਸਿੰਘ ਕਲਿਆਣ ਅੰਮ੍ਰਿਤਸਰੀ, ਜਸਬੀਰ ਸਿੰਘ, ਵਿਸ਼ਾਲ ਸ਼ਰਮਾ, ਧਰਵਿੰਦਰ ਅੋਲਖ, ਭੁਪਿੰਦਰ ਸੰਧੂ, ਅਵਤਾਰ ਤਾਰੀ, ਸਵਰਨਜੀਤ ਸਵੀ, ਸੁਰਜੀਤ ਆਰਟਿਸਟ, ਗੁਰਚਰਨ ਸਿੰਘ ਚਰਨ, ਸੁਰਿੰਦਰ ਚੋਹਕਾ, ਸ਼ੈਲਿੰਦਰ ਰਾਜਨ, ਦੀਪ ਦਵਿੰਦਰ, ਮਲਕੀਤ ਸਿੰਘ ਨਿਮਾਣਾ ਨੇ ਇਸ ਮੌਕੇ ਸਭਾ ਦੇ ਪ੍ਰਧਾਨ ਤੇ ਪੰਥਕ ਕਵੀ ਤਰਲੋਕ ਸਿੰਘ ਦੀਵਾਨਾ ਦੇ ਸਪੁੱਤਰ ਸ਼ੁਕਰਗੁਜਾਰ ਸਿੰਘ ਨੇ ਕਿਹਾ ਕਿ ਇਹ ਐਵਾਰਡ ਨਿਰੰਤਰ ਚਲਦੇ ਰਹਿੰਣਗੇ।ਪ੍ਰੋਗਰਾਮ ਦੌਰਾਨ ਮਰਹੂਮ ਪੰਥਕ ਕਵੀ ਤਰਲੋਕ ਸਿੰਘ ਦੀਵਾਨਾ ਦੀ ਪਤਨੀ ਅਮਰਜੀਤ ਕੌਰ, ਭਰਾ ਬਚਿੱਤਰ ਸਿੰਘ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …