ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਮਾਂ ਬੋਲੀ ਕੌਮਾਂਤਰੀ ਦਿਵਸ ‘ਤੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਸਿੰਘ ਬਾਸਰਕੇ ਦੇ ਕਹਾਣੀ ਸੰਗ੍ਰਹਿ “ਮੁੱਠੀ ਚੋਂ ਕਿਰਦੀ ਰੇਤ” ‘ਤੇ ਵਿਚਾਰ ਚਰਚਾ ਕੀਤੀ ਗਈ।ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ, ਨਿਹੰਗ ਸਿੰਘ ਸੰਦੇਸ਼ ਦੇ ਸੰਪਾਦਕ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਨਮੋਹਨ ਸਿੰਘ ਬਾਸਰਕੇ ਮੱਧਵਰਗੀ ਲੋਕਾਂ ਦਾ ਕਹਾਣੀਕਾਰ ਹੈ, ਜੋ ਸਮਾਜ ਦੇ ਸੁਭਾਵਕ ਮੇਲ-ਜੋਲ ਵਾਲੇ ਪਾਤਰਾਂ ਦੀ ਜੁਬਾਨ ਬਣਦਾ ਹੈ।ਉਹ ਆਪਣੇ ਪਾਤਰਾਂ ਰਾਹੀਂ ਆਗੂ ਵੀ ਹੈ, ਮਜਦੂਰ ਵੀ ਅਤੇ ਹਾਕਮਾਂ ਵਾਲੀ ਦਲੇਰੀ ਵੀ ਵਿਖਾਉਦਾ ਹੈ।ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਸਮਾਜ ਦੇ ਵੱਖ-ਵੱਖ ਪੱਖਾਂ `ਤੇ ਉਸਰੀਆਂ ਕਹਾਣੀਆਂ ਹਨ।ਜਿਸ ਲਈ ਬਾਸਰਕੇ ਵਧਾਈ ਦਾ ਪਾਤਰ ਹੈ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਅਤੇ ਉਘੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਬਾਸਰਕੇ ਦੀਆਂ ਕਹਾਣੀਆਂ ਪੇਂਡੂ ਧਰਾਤਲ `ਤੇ ਉਸਰੀਆਂ ਕਹਾਣੀਆਂ ਹਨ ਜੋ ਮੱਧਵਰਗੀ ਅਤੇ ਗਰੀਬ ਤਬਕੇ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀਆਂ ਹਨ।
ਮਿਨੀ ਕਹਾਣੀ ਮੰਚ ਦੇ ਜਨਰਲ ਸਕੱਤਰ ਅਤੇ ਕਹਾਣੀਕਾਰ ਹਰਭਜਨ ਖੇਮਕਰਨੀ ਨੇ ਕਿਹਾ ਹੈ ਕਿ ਇਸ ਕਹਾਣੀ ਸੰਗ੍ਰਿਹ ਨੇ ਬਾਸਰਕੇ ਨੂੰ ਸਮਰੱਥ ਕਹਾਣੀਕਾਰ ਵਜੋਂ ਮਾਨਤਾ ਦੇ ਦਿੱਤੀ ਹੈ।ਹਰਜੀਤ ਸਿੰਘ ਸੰਧੂ ਨੇ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਕਹਾਣੀ ਮੰਚ ਅੰਮ੍ਰਿਤਸਰ ਦੀ ਮੀਟਿੰਗ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਆਤਮ ਪਬਲਿਕ ਸਕੂਲ ਵਿਖੇ ਕਰਨ ਦੇ ਫੈਸਲੇ ਤੋਂ ਜਾਣੂ ਕਰਵਾਇਆ।
ਇਸ ਮੌਕੇ ਮਲਵਿੰਦਰ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਦਰਾਜਕੇ, ਪ੍ਰਿਤਪਾਲ ਸਿੰਘ, ਗੁਰਦੇਵ ਸਿੰਘ ਢਿਲੋਂ, ਸੁਰਿੰਦਰ ਸਿੰਘ ਚੌਹਕਾ ਆਦਿ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media