Tuesday, September 22, 2026

ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭੀਖੀ, 23 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਭੀਖੀ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਭੀਖੀ ਵਿਖੇ PPNJ2302202004ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਸਹਿਤ ਮਨਾਇਆ ਗਿਆ।ਸਵੇਰੇ ਚਾਰ ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਲੰਬੀਆਂ ਲੰਬੀਆਂ ਕਤਾਰਾਂ ‘ਚ ਲੋਕਾਂ ਨੇ ਸ਼ਿਵ ਸ਼ੰਕਰ ਭਗਵਾਨ ਦੇ ਸ਼ਿਵਲਿੰਗ ਉਪਰ ਦੁੱਧ, ਫਲ-ਫਰੂਟ ਅਤੇ ਜਲ ਚੜ੍ਹਾ ਕੇ ਮੱਥਾ ਟੇਕਿਆ।ਮੰਦਿਰ ਵਿਚ ਐਮ.ਐਸ.ਡੀ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਛੋਟੇ-ਛੋਟੇ ਬੱਚਿਆਂ ਵਲੋਂ ਬਾਬਾ ਭੋਲੇ ਨਾਥ ਦੀਆਂ ਸੁੰਦਰ ਝਲਕੀਆਂ, ਗਿੱਧਾ ਭੰਗੜਾ ਅਤੇ ਸਕਿਟਾਂ ਪੇਸ਼ ਕੀਤੀਆਂ। ਸ਼ਿਵ ਮੰਦਰ ਭੀਖੀ ਵਲੋਂ ਸ਼ਿਵ ਭੋਲੇ ਨਾਥ ਦਾ ਵਰਤ ਰੱਖਣ ਵਾਲ਼ਿਆਂ ਲਈ ਆਲੂ ਕੜਾਹ ਦਾ ਪ੍ਰਸਾਦ ਅਤੇ ਹੋਰ ਸਾਰੇ ਭਗਤਾਂ ਲਈ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ।ਪੰਜਾਬ ਮਹਾਵੀਰ ਦਲ ਭੀਖੀ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਗਾ, ਸੈਕਟਰੀ ਜੀਵਨ ਕੁਮਾਰ ਦੁੱਲਾ, ਕੈਸ਼ੀਅਰ ਭੋਲਾ ਮੱਲ, ਸਟੇਜ ਸੈਕਟਰੀ ਪੁਨੀਤ ਗੋਇਲ ਰਾਜ ਕੁਮਾਰ ਸਿੰਗਲਾ, ਭੀਮ ਸੈਨ, ਸੁਭਾਸ਼ ਮਹਿਤਾ, ਬੱਬੂ, ਵਿਪਨ ਕੁਮਾਰ ਗੰਢੀ, ਸੋਨੂੰ ਸ਼ਰਮਾ, ਕਾਲਾ ਮਹਿਤਾ ਅਤੇ ਹੋਰ ਸਾਰੇ ਮੈਂਬਰਾਂ ਨੇ ਬੜੀ ਸ਼ਰਧਾ ਨਾਲ ਸੇਵਾ ਮੰਦਿਰ ਵਿਚ ਸੇਵਾ ਕੀਤੀ।ਸਮਾਜ ਸੇਵੀ ਸੁਰਿੰਦਰ ਕੁਮਾਰ ਗੇਜਾ, ਸੱਤਪਾਲ ਪੰਧੇਰਾਂ, ਸੁਨੀਲ ਕੁਮਾਰ ਸੋਨੂੰ (ਡੀਲਰ) ਨੇ ਆਪਣੇ ਪਰਿਵਾਰ ਨਾਲ ਮੰਦਰ ਵਿੱਚ ਪਹੁੰਚ ਕੇ ਮੱਥਾ ਟੇਕਿਆ ਅਤੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਅਸ਼ੀਰਵਾਦ ਹਾਸਲ ਕੀਤਾ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …