ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਹਾਂਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇੇ ਨੀਲਕੰਠ ਮਹਾਂਦੇਵ ਕਾਵੜ ਸੰਘ ਧੂਰੀ ਵਲੋਂ ਸੰਸਥਾ ਦੇ ਚੇਅਰਮੈਨ
ਸੰਜੀਵ ਮਿੱਤਲ ਅਤੇ ਪ੍ਰਧਾਨ ਦੀਪਕ ਗਰਗ ਦੀ ਅਗੁਵਾਈ ‘ਚ 7ਵੀਂ ਪੈਦਲ ਯਾਤਰਾ ਦੌਰਾਨ ਸੰਸਥਾ ਦੇ 110 ਮੈਂਬਰਾਂ ਅਤੇ 65 ਕਾਵੜੀਆਂ ਵੱਲੋਂ ਹਰਿਦੁਆਰ ਤੋਂ ਪੈਦਲ ਯਾਤਰਾ ਮਹਾਂਵੀਰ ਮੰਦਰ ਧੂਰੀ ਵਿਖੇ ਸ਼ਿਵਲਿੰਗ ‘ਤੇ ਗੰਗਾ ਜਲ ਚੜਾ ਕੇ ਸਮਾਪਤ ਕੀਤੀ ਗਈ।ਸੰਸਥਾ ਦੇ ਚੇਅਰਮੈਨ ਸੰਜੀਵ ਮਿੱਤਲ ਨੇ ਦੱਸਿਆ ਕਿ ਕਾਵੜੀਆਂ ਦੇ 5 ਗਰੁੱਪਾਂ ਵਿੱਚ 13-13 ਕਾਵੜੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਹਰਿਦੁਆਰ ਤੋਂ ਧੂਰੀ 7ਵੀਂ ਪੈਦਲ ਯਾਤਰਾ ਕਾਵੜੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਪੂਰਨ ਕੀਤੀ ਗਈ ਹੈ।ਕਾਵੜੀਆਂ ਤੇ ਲੋਕਾਂ ਲਈ ਪਕੌੜਿਆਂ ਅਤੇ ਖੀਰ ਦਾ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ।
ਇਸ ਮੌਕੇ ਕੈਸ਼ੀਅਰ ਰਮਨ ਜਿੰਦਲ, ਦਵਿੰਦਰ ਪਾਲ, ਕੁਲਦੀਪ, ਮੁਕੇਸ਼ ਸ਼ਰਮਾ, ਬਿੱਟੂ ਬਾਂਸਲ, ਵਿਨੈ ਗਰਗ, ਜੁਗਨੂੰ, ਜੋਨੀ, ਸੰਜੇ, ਪੰਕਜ, ਧੀਰ, ਸੋਮਾ, ਬੰਟੀ ਬਾਬਾ, ਰਾਕੀ, ਅਸ਼ਵਨੀ, ਡਾ. ਅਮਿਤ, ਪ੍ਰਿੰਸ, ਕਾਲਾ, ਗੋਲੂ, ਕਰਨ, ਨੋਨਾ, ਬਾਬਰ, ਮਨੀਸ਼, ਰੁਪੇਸ਼ ਅਤੇ ਸੋਨੂੰ ਆਦਿ ਨੇ ਸੇਵਾ ‘ਚ ਯੋਗਦਾਨ ਪਾਇਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media