Monday, September 21, 2026

ਹਿਮਾਂਸ਼ੀ ਵਧਵਾ ਨੇ ਤੀਸਰਾ ਇੰਟਰਨੈਸ਼ਨਲ ਰੈਂਕ ਹਾਸਿਲ ਕਰਕੇ ਇਲਾਕੇ ਦਾ ਨਾਂ ਰੁਸ਼ਨਾਇਆ

ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਪ੍ਰੋਫੈਸਰ ਤਿਲਕ ਰਾਜ ਵਧਵਾ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਰਿਜਨਿੰਗ ਅਤੇ ਮੈਂਟਲ ਅਬਿਲਟੀ ਦੇ PPNJ2302202006ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂ ਦੇਸ਼ ਭਰ ਵਿੱਚ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।ਟੀ.ਆਰ ਵਧਵਾ ਨੇ ਦੱਸਿਆ ਕਿ ਬਸੰਤ ਵੈਲੀ ਪਬਲਿਕ ਸਕੂਲ ਲੱਡਾ (ਧੂਰੀ) ਵਿਖੇ ਸਿੱਖਿਆ ਹਾਸਿਲ ਕਰ ਰਹੀ ਉਹਨਾਂ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਇਹ ਤੀਸਰਾ ਇੰਟਰਨੈਸ਼ਨਲ ਰੈਂਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਰਿਜਨਿੰਗ ਐਂਡ ਮੈਂਟਲ ਅਬਿਲਟੀ ਓਲੰਪੀਆਡ ਵੱਲੋਂ ਆਯੋਜਿਤ ਕੀਤੀ ਗਈ ਪ੍ਰੀਖਿਆ ‘ਚ ਹਾਸਿਲ ਕੀਤਾ ਹੈ।ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਹਿਮਾਂਸ਼ੀ ਨੇ ਪਹਿਲਾ ਜ਼ੋਨ ਰੈਂਕ ਵੀ ਹਾਸਿਲ ਕੀਤਾ ਹੈ।ਹਿਮਾਂਸ਼ੀ ਵਧਵਾ ਦੀ ਇਸ ਪ੍ਰਾਪਤੀ ਨੂੰ ਲੈ ਕੇ ਇਲਾਕੇ ਭਰ ਵਿੱਚੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …