Tuesday, July 28, 2026

ਪੰਜਾਬ ਦੀ ਆਰਥਿਕਤਾ ਵਿੱਚ ਸਮਕਾਲੀ ਮੁੱਦਿਆਂ ‘ਤੇ ਕੌਮੀ ਸੈਮੀਨਾਰ

ਚੰਗੀ ਮਨੁੱਖੀ ਸਿਹਤ ਚੰਗੇਰੀ ਆਰਥਿਕਤਾ ਦੀ ਨਿਸ਼ਾਨੀ – ਡਾ. ਰਤਨ ਚੰਦ
ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਪੰਜਾਬ ਆਰਥਿਕਤਾ ਦੇ ਸਮਕਾਲੀ ਮੁੱਦੇ – ਮਾਰਗਦਰਸ਼ਨ` PPNJ2302202008ਵਿਸ਼ੇ `ਤੇ ਸੰਪੰਨ ਹੋਏ ਦੋ ਰੋਜ਼ਾ ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਨੈਸ਼ਨਲ ਸੈਮੀਨਾਰ ਦੇ ਦੋਵਾਂ ਦਿਨਾਂ ਦੌਰਾਨ ਪੇਸ਼ ਕੀਤੇ ਗਏ ਖੋਜ ਪੱਤਰਾਂ ਨੇ ਪੰਜਾਬ ਦੀ ਆਰਥਿਕ ਸਥਿਤੀ, ਮੌਜੂਦਾ ਵਪਾਰਕ ਹਾਲਾਤ, ਆਰਥਿਕ ਬੁਣਤਰਾਂ ਅਤੇ ਚੁਣੌਤੀਆਂ ਬਾਰੇ ਭਰਵੀਂ ਬਹਿਸ ਛੇੜੀ।ਵੱਖ-ਵੱਖ ਵਿਦਵਾਨਾਂ ਨੇ ਖੋਜ ਪੱਤਰਾਂ ਜ਼ਰੀਏ ਪੰਜਾਬ ਆਰਥਿਕਤਾ ਸਬੰਧੀ ਵੱਖ-ਵੱਖ ਵਿਸ਼ਿਆਂ ਨੂੰ ਆਧਾਰ ਬਣਾ ਕੇ ਚੰਗੇ ਅਤੇ ਸਮਰੱਥ ਸਮਾਜ ਸਿਰਜਣਾ ਲਈ ਆਰਥਿਕਤਾ ਸਬੰਧੀ ਨੁਕਤੇ ਪੇਸ਼ ਕੀਤੇ।
        ਸੈਮੀਨਾਰ ਦੇ ਸਮਾਪਤੀ ਮੌਕੇ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਨਵੀਂ ਦਿੱਲੀ ਦੇ ਸਾਬਕਾ ਚੀਫ ਡਾਇਰੈਕਟਰ ਡਾ. ਰਤਨ ਚੰਦ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤਾ ਅਤੇ ਰਾਜ ਦੀ ਸਿਹਤ ਸਬੰਧੀ ਸੂਚੀ ਅੰਕ ਨਾਲ ਜੁੜੇ ਮੁੱਦਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।ਉਨ੍ਹ੍ਹਾਂ ਕਿਹਾ ਕਿ ਸਵੱਸਥ ਸਮਾਜ ਦੀ ਸਿਰਜਣਾ ਸਿਹਮੰਦ ਵਸਨੀਕਾਂ ਨਾਲ ਹੀ ਸਬੰਧਤ ਹੈ ਇਸ ਲਈ ਰਾਜ ਵਿਚ ਸਿਹਤ ਨਾਲ ਸਬੰਧਤ ਹਰ ਕਾਰਜ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਿਹਤ ਨਾਲ ਸਬੰਧਤ ਸਾਰੇ ਕਾਰਜਾਂ ਲਈ ਰਾਜ ਸਰਕਾਰ ਜੁਆਬਦੇਹ ਹੁੰਦੀ ਹੈ।
             ਪੰਜਾਬ ਸਕੂਲ ਆਫ ਇਕਨਾਮਿਕਸ ਦੇ ਮੁਖੀ ਅਤੇ ਕੋਆਰਡੀਨੇਟਰ, ਪ੍ਰੋ. ਡਾ. ਕੁਲਦੀਪ ਕੌਰ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਖੋਜਾਰਥੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸ ਸੈਮੀਨਾਰ ਦੇ ਸਿੱਟੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਾਰਥਕ ਹੋਣਗੇ ਅਤੇ ਖੋਜਾਰਥੀਆਂ/ਅਧਿਆਪਕਾਂ ਨੂੰ ਸੇਧ ਦੇਣਗੇ। ਪ੍ਰੋ. ਨੀਨਾ ਨੇ ਸਮਾਪਤੀ ਸਮਾਰੋਹ ਦਾ ਸੰਚਾਲਨ ਕਰਦਿਆਂ ਮੁੱਖ ਮਹਿਮਾਨ ਬਾਰੇ ਜਾਣ ਪਛਾਣ ਕਰਾਈ ਅਤੇ ਡਾ. ਸਵਾਤੀ ਮਹਿਤਾ ਨੇ ਇਸ ਸੈਮੀਨਾਰ ਦੌਰਾਨ ਪੇਸ਼ ਕੀਤੇ ਗਏ ਖੋਜ ਪਰਚਿਆਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ।
           ਇਸ ਸੈਮੀਨਾਰ ਦੌਰਾਨ ਸਮਕਾਲੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕਰਨ ਵਾਲੇ ਖੋਜ ਪੱਤਰ ਪੇਸ਼ ਕੀਤੇ ਗਏ।ਉਨ੍ਹਾਂ ਵਿਚੋਂ ਮਾਧਵੀ ਜੁਲਕਾ ਦੁਆਰਾ `ਡਿਜੀਟਲ ਪੇਮੈਂਟਸ ਐਟ ਮਾਈਕਰੋ ਐਂਡ ਸਮਾਲ ਰਿਟੇਲ ਆਊਟਲੈਟਸ` ਵਿਸ਼ੇ `ਤੇ ਖੋਜ ਪੱਤਰ ਪੇਸ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਪੰਜਾਬ ਵਿਚ ਛੋਟੇ-ਛੋਟੇ ਅਤੇ ਪ੍ਰਚੂਨ ਦੁਕਾਨਾਂ ਨੂੰ ਪ੍ਰਭਾਵਤ ਕਰਨ ਵਾਲੇ ਕਾਰਕਾਂ ਦਾ ਅਧਿਐਨ ਕੀਤਾ। ਅਧਿਐਨ ਵਿਚ ਪਾਇਆ ਗਿਆ ਕਿ ਪੰਜਾਬ ਵਿਚ ਪ੍ਰਚੂਨ ਵਿਕਰੇਤਾ ਡਿਜੀਟਲ ਅਦਾਇਗੀਆਂ ਦੇ ਹੱਕ ਵਿਚ ਸਨ ਪਰ ਉਨ੍ਹਾਂ ਨੇ ਫਿਰ ਵੀ ਹੋਰ ਸਰਕਾਰੀ ਸਹਾਇਤਾ ਦੀ ਮੰਗ ਕੀਤੀ। ਇਕ ਹੋਰ ਪੇਪਰ ਵਿਚ `ਐਮਐਸਐਮਈਜ਼: ਔਰਤਾਂ ਦੀ ਭਲਾਈ ਬਾਰੇ ਪਲਾਹ ਖੰਨਾ ਨੇ ਦਲੀਲ ਦਿੱਤੀ ਕਿ ਪਰਿਵਾਰਕ ਆਮਦਨ ਵਿਚ ਵਾਧਾ ਔਰਤਾਂ ਨੂੰ ਬਿਜ਼ਨਸ ਵਿਚ ਦਾਖਲ ਹੋਣ ਲਈ ਪ੍ਰੇਰਿਤ ਕਰਦਾ ਹੈ।ਉਸ ਨੇ ਔਰਤਾਂ ਦੇ ਬਿਜ਼ਨੈਸ ਵਿਚ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਲਈ ਭਾਰਤ ਸਰਕਾਰ ਦੁਆਰਾ ਵੱਖ-ਵੱਖ ਯੋਜਨਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
            ਖੋਜ ਕਰਤਾ ਵਿਸ਼ਾਲ ਨੇ ਆਪਣੇ ਖੋਜ ਪੱਤਰ ‘ਪੰਜਾਬ ਵਿੱਚ ਐਮ.ਐਸ.ਐਮ.ਈ ਨੀਤੀਆਂ ਦੇ ਪ੍ਰਭਾਵ: ਇੱਕ ਆਲੋਚਨਾਤਮਕ ਸਮੀਖਿਆ’ ਵਿੱਚ ਪੰਜਾਬ ਦੇ ਉਦਯੋਗਾਂ ਉੱਤੇ ਐਮ.ਐਸ.ਐਮ.ਈ.ਡੀ ਐਕਟ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ।ਅਧਿਐਨ ਵਿਚ ਪਾਇਆ ਗਿਆ ਕਿ ਐਕਟ ਲਾਗੂ ਹੋਣ ਤੋਂ ਬਾਅਦ ਪੰਜਾਬ ਵਿਚ ਨਿਵੇਸ਼ ਅਤੇ ਇਕਾਈਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।ਅਧਿਐਨ ਨੇ ਇਹ ਵੀ ਦੱਸਿਆ ਕਿ ਬੁਨਿਆਦੀ ਢਾਂਚੇ ਅਤੇ ਸੂਚਨਾ ਤਕਨਾਲੋਜੀ ਦੇ ਮਾਮਲੇ ਵਿਚ ਵਧੇਰੇ ਸਰਕਾਰੀ ਸਹਾਇਤਾ ਦੀ ਲੋੜ ਹੈ।ਅਮਨਦੀਪ ਕੌਰ ਦੁਆਰਾ `ਪਲਾਸਟਿਕ ਦੀ ਵਰਤੋਂ: ਵਾਤਾਵਰਣ ਅਤੇ ਸਿਹਤ ਲਈ ਇਕ ਸਰਾਪ` ਵਿਸ਼ੇ `ਤੇ ਪੇਸ਼ ਕੀਤੇ ਖੋਜ ਪੱਤਰ ਵਿਚ ਆਰਥਿਕਤਾ ਅਤੇ ਮਨੁੱਖੀ ਸਿਹਤ ਦੇ ਆਪਸੀ ਸਬੰਧਾਂ ਨੂੰ ਗੰਭੀਰਤਾ ਨਾਲ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਤੰਦਰੁਸਤ ਮਨੁੱਖ ਹੀ ਰਾਜ ਦੀ ਆਰਥਿਕਤਾ ਵਿਚ ਵਾਧਾ ਕਰਨ ਵਿਚ ਯੋਗਦਾਨ ਪਾ ਸਕਦੇ ਹਨ। ਇਸ ਲਈ ਚੰਗੇਰੀ ਸਿਹਤ ਚੰਗੀ ਆਰਥਿਕਤਾ ਲਈ ਬਹੁਤ ਹੀ ਜ਼ਰੂਰੀ ਹੈ।
            ਅਗਾਜ਼ ਅਹਿਮਦ ਗਨੇਈ ਨੇ ਆਪਣੇ ਖੋਜ ਪੱਤਰ ਵਿਚ ਬੁਨਿਆਦੀ ਢਾਂਚੇ ਦੀ ਉਸਾਰੀ, ਇਕਾਈਆਂ ਅਤੇ ਬਿਜਲੀ ਪ੍ਰਬੰਧ ਨੂੰ ਪ੍ਰਭਾਵਤ ਕਰਨ ਵਾਲੇ ਕਾਰਕਾਂ ਬਾਰੇ ਅਧਿਐਨ ਕੀਤਾ।ਗੁਰਲੀਨ ਕੌਰ ਵਲੋਂ ਪੇਸ਼ ਕੀਤੇ ਪਰਚੇ ਵਿਚ `ਭਾਰਤ ਵਿਚ ਐਮ.ਐਸ.ਐਮ.ਈ ਦੇ ਵਾਧੇ ਸਬੰਧੀ ਸਾਵਧਾਨੀਆਂ, ਵਿਸ਼ਲੇਸ਼ਣ ਅਤੇ ਰੁਜ਼ਗਾਰ ਅਤੇ ਦੇਸ਼ ਦੀ ਜੀਡੀਪੀ ਵਿਚ ਉਨ੍ਹਾਂ ਦੇ ਯੋਗਦਾਨ` ਵਿਸ਼ੇ `ਤੇ ਖੋਜ ਪੱਤਰ ਪੇਸ਼ ਕੀਤਾ।ਸ੍ਰੀਮਤੀ ਦਿਵਿਆ ਵੈਦ ਦੁਆਰਾ ਪੇਸ਼ ਕੀਤੇ ਗਏ `ਪੰਜਾਬ ਦੇ ਨਿਰਯਾਤ ਢਾਂਚਾ ਅਤੇ ਪ੍ਰਤੀਯੋਗੀਤਾ: ਇੱਕ ਵਿਸ਼ਲੇਸ਼ਣ` ਸਿਰਲੇਖ ਦੇ ਪੇਪਰ ਵਿੱਚ ਕਿਹਾ ਕਿ 2003-2004 ਤੋਂ 2017-2018 ਦੌਰਾਨ ਪੰਜਾਬ ਦੀ ਬਰਾਮਦ ਵਿੱਚ ਇੱਕ ਰਚਨਾਤਮਕ ਤਬਦੀਲੀ ਆਈ ਹੈ। ਸ਼੍ਰੀਮਤੀ ਮਿੱਤਲ ਨਈਅਰ ਨੇ `ਛੋਟੇ ਉਦਯੋਗਾਂ ਦੇ ਵਿਕਾਸ ਅਤੇ ਟਿਕਾਉ` ਬਾਰੇ ਆਪਣੇ ਪੇਪਰ ਵਿਚ ਪੰਜਾਬ ਦੇ ਛੋਟੇ ਉਦਯੋਗਾਂ ਦੀ ਤਕਨੀਕੀ ਕੁਸ਼ਲਤਾ ਵਿਚ ਤਬਦੀਲੀਆਂ ਦੀ ਪੜਚੋਲ ਕੀਤੀ।
                ਇਸ ਮੌਕੇ ਸੁਮਿਤ ਕੁਮਾਰ, ਰਚਨਾ ਅਰੋੜਾ ਅਤੇ ਮੁਹੰਮਦ ਆਰਿਫ ਨੇ ਵੀ ਆਪਣੇ ਖੋਜ ਪੱਤਰ ਵੀ ਪੇਸ਼ ਕੀਤੇ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …