Thursday, September 24, 2026

ਸਰਬਸੰਮਤੀ ਨਾਲ ਹੋਈ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਦੀ ਦੋ ਸਾਲਾਂ ਲਈ ਚੋਣ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੇਸਹਾਰਾ, ਗਰੀਬ ਤੇ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ PPNJ2502202001(ਰਜਿ.) ਦੀ ਦੋ ਸਾਲਾਂ ਲਈ ਚੋਣ ਸਰਬਸੰਮਤੀ ਨਾਲ ਸਥਾਨਕ ਰੈਸਟੋਰੈਂਟ ਵਿਖੇ ਹੋਈ।ਜਿਸ ਵਿੱਚ ਸੁਸਾਇਟੀ ਦੇ ਲਗਭਗ 40 ਮੈਬਰਾਂ ਨੇ ਹਿੱਸਾ ਲਿਆ।ਸੰਸਥਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਚੋਣ ਇਜਲਾਸ ਦੌਰਾਨ ਜਸਬੀਰ ਸਿੰਘ ਸੇਠੀ ਦਾ ਨਾਮ ਪ੍ਰਧਾਨ, ਪਿਆਰਾ ਸਿੰਘ ਬੱਗਾ ਦਾ ਉਪ ਪ੍ਰਧਾਨ, ਗੁਰਬਖਸ਼ ਸਿੰਘ ਬੱਗਾ ਦਾ ਜਨਰਲ ਸਕੱਤਰ, ਸੁਰਿੰਦਰ ਸਿੰਘ ਦਾ ਵਿੱਤ ਸਕੱਤਰ, ਜੋਗਿੰਦਰ ਸਿੰਘ ਟੰਡਨ ਦਾ ਪ੍ਰੈਸ ਸਕੱਤਰ, ਅਵਤਾਰ ਸਿੰਘ ਟਰੱਕਾਂ ਵਾਲੇ ਦਾ ਕੋ-ਆਰਡੀਨੇਟਰ, ਹਰਜੀਤ ਸਿੰਘ ਦਾ ਜਾਇੰਟ ਸਕੱਤਰ, ਗੁਰਮੀਤ ਸਿੰਘ ਦਾ ੳ.ਐਸ.ਡੀ, ਡਾ. ਅਮਰੀਕ ਸਿੰਘ ਅਰੋੜਾ ਦਾ ਡਾਕਟਰੀ ਸਲਾਹਕਾਰ, ਰਣਬੀਰ ਸਿੰਘ ਰਾਣਾ ਦਾ ਫਾਰਮੇਸੀ ਸਲਾਹਕਾਰ ਅਤੇ ਐਡਵੋਕੇਟ ਮਨਿੰਦਰ ਸਿੰਘ ਸੂਰੀ ਦਾ ਨਾਮ ਕਾਨੂੰਨੀ ਸਲਾਹਕਾਰ ਦੇ ਅਹੁੱਦੇ ਲਈ ਪੇਸ਼ ਕੀਤਾ।ਨਵੇਂ ਅਹੁਦੇਦਾਰਾਂ ਨੂੰ ਸਮੂਹ ਮੈਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਦਵਿੰਦਰ ਸਿੰਘ ਨੇ ਨਿਭਾਈ।ਸੁਸਾਇਟੀ ਦੇ ਮੌਜੂਦਾ ਪ੍ਰਧਾਨ ਪਿ੍ਰੰ. ਬਲਜਿੰਦਰ ਸਿੰਘ ਨੂੰ ਉਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਸਦਕਾ ਸਰਪ੍ਰਸਤ ਨਿਯੁੱਕਤ ਕੀਤਾ ਗਿਆ।
              ਇਸ ਤੋਂ ਪਹਿਲਾਂ ਸੁਰਿੰਦਰ ਸਿੰਘ ਮੀਤ ਪ੍ਰਧਾਨ ਨੇ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ 21 ਸੇਵਾਵਾਂ ਦਾ ਵੇਰਵਾ ਦੱਸਿਆ।23 ਸਾਲਾਂ ਤੋਂ ਸੁਸਾਇਟੀ ਦੀ ਬਤੌਰ ਚੇਅਰਮੈਨ ਨਿਸ਼ਕਾਮ ਸੇਵਾ ਕਰ ਰਹੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਸਾਇਟੀ ਦਾ ਬਜ਼ਟ ਇਸ ਸਮੇਂ 1.75 ਕਰੋੜ ਰੁਪਏ ਦਾ ਹੈ ਅਤੇ 1 ਲੱਖ 76 ਹਜ਼ਾਰ 979 ਰੋਗੀਆਂ ਦਾ ਇਲਾਜ ਕੀਤਾ ਗਿਆ ਹੈ।ਉਨਾਂ ਕਿਹਾ ਕਿ ਲੋੜਵੰਦ ਰੋਗੀਆਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸੁਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੇਵਾ ਕਾਰਜਾਂ ਵਿੱਚ ਵਾਧਾ ਕੀਤਾ ਜਾਵੇਗਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …