ਭੀਖੀ, 25 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਸ਼ਹਿਰ ਦੀ ਬੈਂਕ ਵਾਲੀ ਗਲੀ ਵਿੱਚ ਟਰੈਫਿਕ ਜਿਆਦਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ
ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸ਼ਹਿਰ ਦੇ ਬੱਸ ਸਟੈਂਡ ਨੇੜੇ ਤਕਰੀਬਨ ਤਿੰਨ ਬੈਂਕ ਇਕੱਠੇ ਹੋਣ ਕਾਰਨ ਲੋਕਾਂ ਦਾ ਜਿਆਦਾ ਆਉਣਾ ਜਾਣਾ ਹੋਣ ਕਾਰਣ ਇਸ ਗਲੀ ਵਿੱਚ ਟਰੈਫਿਕ ਜਾਮ ਰੋਜ਼ ਦੀ ਗੱਲ ਹੋ ਗਈ ਹੈ।ਬੈਂਕਾਂ ਵਿੱਚ ਆਉਣ ਵਾਲੇ ਲੋਕ ਆਪਣਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਗਲੀ ਵਿੱਚ ਹੀ ਖੜ੍ਹਾ ਕਰਕੇ ਬੈਂਕ ਅੰਦਰ ਚਲੇ ਜਾਂਦੇ ਹਨ ਅਤੇ ਘੰਟਿਆਂ ਬੱਦੀ ਉਨਾਂ ਦਾ ਵਾਹਨ ਗਲੀ ਵਿੱਚ ਲੱਗਾ ਰਹਿਣ ਕਰ ਕੇ ਆਮ ਲੋਕਾਂ ਦਾ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਕਈ ਵਾਰ ਤਾਂ ਰਸਤੇ ਨੂੰ ਲੈ ਕੇ ਲੋਕ ਆਪਸ ਵਿੱਚ ਉਲਝ ਜਾਂਦੇ ਹਨ ਅਤੇ ਗੱਲ ਲੜਾਈ ਤੱਕ ਪਹੁੰਚ ਜਾਂਦੀ ਹੈ।ਵਾਹਣਾਂ ਦੀ ਪਾਰਕਿੰਗ ਲਈ ਬੈਂਕਾਂ ਦਾ ਕੋਈ ਕਰਮਚਾਰੀ ਡਿਊਟੀ ‘ਤੇ ਨਾ ਹੋਣ ਕਰਕੇ ਲੋਕ ਮਨਮਰਜ਼ੀ ਮੁਤਾਬਿਕ ਵਾਹਨ ਪਾਰਕ ਕਰ ਦਿੰਦੇ ਹਨ, ਜੋ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਦਾ ਹੈ।ਜਦ ਇਸ ਸਬੰਧੀ ਕਾਰਜ ਸਾਧਕ ਅਫਸਰ ਭੀਖੀ ਰਵੀ ਜ਼ਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਉਕਤ ਸਾਰੇ ਬੈਂਕਾਂ ਨੂੰ ਨੋਟਿਸ ਕੱਢ ਕੇ ਟਰੈਫਿਕ ਸਮੱਸਿਆ ਨੂੰ ਸੁਚਾਰੂ ਬਣਾਉਣ ਲਈ ਕਿਹਾ ਜਾਵੇਗਾ ਤਾਂ ਜੋ ਉਕਤ ਬੈਂਕਾਂ ਦੇ ਗ੍ਰਾਹਕ ਗਲੀ ਵਿੱਚ ਵਾਹਨ ਪਾਰਕ ਨਾ ਕਰਨ।ਇਸ ਤੋਂ ਇਲਾਵਾ ਪੁਲੀਸ ਪ੍ਰਸ਼ਾਸ਼ਨ ਨੂੰ ਵੀ ਪੱਤਰ ਜਾਰੀ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਿਹਾ ਜਾਵੇਗਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media