ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ `ਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵਲੋਂ
ਕਨੇਡਾ ਨਿਵਾਸੀ ਸਾਹਿਤਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਿਹ `ਹੋਕਾ` ਲੋਕ ਅਰਪਿਤ ਕੀਤਾ ਗਿਆ।
ਸਥਾਨਕ ਆਤਮ ਪਬਲਿਕ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੀਪ ਦੇਵਿੰਦਰ ਸਿੰਘ,ਦੇਵ ਦਰਦ, ਅਮਰਜੀਤ ਕੌਰ, ਦਿਲਜੀਤ ਸਿੰਘ ਬੇਦੀ, ਧਰਵਿੰਦਰ ਔਲਖ, ਅਤੇ ਮਨਮੋਹਨ ਢਿਲੋਂ ਆਦਿ ਵਲੋਂ ਪੁਸਤਕ ਲੋਕ ਅਰਪਿਤ ਕੀਤੀ ਗਈ।
ਵਿਚਾਰ ਚਰਚਾ ਦਾ ਮੁਢ ਬੰਨਦਿਆਂ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਬੇਸ਼ਕ ਦੁਨੀਆਂ ਨੇ ਬੇਸ਼ੁਮਾਰ ਤੱਰਕੀ ਕਰ ਲਈ ਹੈ ਪਰ ਧਰਮ ਅਤੇ ਸਮਾਜ ਦਾ ਘੇਰਾ ਹੋਰ ਤੰਗ ਹੋਇਆ ਹੈ ਤੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਏਸੇ ਤੰਗ ਘੇਰੇ ਦੀ ਨਿਸ਼ਾਨ ਦੀ ਕਰਦੀਆਂ ਹਨ।ਸ਼ਾਇਰ ਦੇਵ ਦਰਦ ਨੇ ਕਿਹਾ ਕਿ ਵਜ਼ੀਰ ਸਿੰਘ ਰੰਧਾਵਾ ਆਪਣੇ ਜੀਵਨ ਅਨੁਭਵ ਵਿਚੋਂ ਸਾਹਿਤ ਸਿਰਜਣਾ ਕਰਦੇ ਹਨ।
ਦਿਲਜੀਤ ਸਿੰਘ ਬੇਦੀ ਅਤੇ ਮਨਮੋਹਨ ਸਿੰਘ ਢਿਲੋਂ ਨੇ ਕਿਹਾ ਕਿ ਲੇਖਕ ਇਹਨਾ ਕਹਾਣੀਆਂ ਰਾਹੀਂ ਮਾਨਵੀ ਰਿਸ਼ਤਿਆਂ ਦੀ ਕਸ਼ੀਦਾਕਾਰੀ ਕਰਦਿਆਂ ਵਧੀਆ ਦ੍ਰਿਸ ਚਿਤਰਣ ਕਰਦਾ ਹੈ।ਧਰਵਿੰਦਰ ਔਲਖ ਅਤੇ ਪਰਮਜੀਤ ਸਿੰਘ ਬਾਠ ਨੇ ਲੇਖਕ ਨੂੰ ਵਧਾਈ ਦੇਂਦਿਆਂ ਕਿਹਾ ਕਿ ਅਜਹਿਆਂ ਸਾਹਿਤਕ ਕ੍ਰਿਤਾਂ ਭਾਸ਼ਾ ਦੀ ਤਰਕੀ ਦਾ ਸਬੱਬ ਬਣਦੀਆਂ ਹਨ।
ਇਸ ਮੌਕੇ ਗੁਰਦੀਪ ਸਿੰਘ,ਹਰਜੀਤ ਸਿੰਘ ਸੰਧੂ, ਪ੍ਰਿ. ਅੰਕਿਤਾ ਸਹਿਦੇਵ, ਸ਼ੁਭਾਸ਼ ਪਰਿੰਦਾ, ਪ੍ਰਤੀਕ ਸਹਿਦੇਵ, ਹਰਦਿਆਲ ਸਿੰਘ, ਪਰਮਜੀਤ ਕੌਰ ਬਾਵਾ, ਪੂਨਮ ਸ਼ਰਮਾ, ਮਨਾਕਸ਼ੀ ਸ਼ਰਮਾ, ਬਿੰਨੀ ਮਨਚੰਦਾ, ਤ੍ਰਿਪਤਾ ਅਤੇ ਕੋਮਲ ਸਹਿਦੇਵ ਤੋਂ ਇਲਾਵਾ ਅਧਿਆਪਕ ਵਡੀ ਗਿਣਤੀ ਵਿਚ ਹਾਜਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media