ਸਮਰਾਲਾ, 25 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਉੱਘੇ ਕੁਮੈਂਟੇਟਰ ਅਤੇ ਸਾਹਿਤਕਾਰ ਅਵਤਾਰ ਸਿੰਘ ਉਟਾਲਾਂ (ਰਿਟਾ. ਟਿਊਬਵੈਲ ਕਾਰਪੋਰੇਸ਼ਨ) ਦੇ ਜਵਾਈ ਸੁਖਚੈਨ ਸਿੰਘ (36) ਪਿੰਡ ਛਪਾਰ ਨੇੜੇ ਅਹਿਮਦਗੜ ਦੀ ਬੀਤੀ ਰਾਤ ਮੋਟਰ ‘ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ।ਉਹ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ (ਉਘੀ ਰੰਗਕਰਮੀ) ਇਕ ਧੀ ਅਤੇ ਇਕ ਪੁੱਤਰ ਨੂੰ ਛੱਡ ਗਏ ਹਨ।ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਅੰਤਿਮ ਸੰਸਕਾਰ 26 ਫਰਵਰੀ ਦਿਨ ਬੁੱਧਵਾਰ ਨੂੰ 12.00 ਵਜੇ ਪਿੰਡ ਛਪਾਰ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ, ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਚੇਅਰਮੈਨ ਕਹਾਣੀਕਾਰ ਸੁਖਜੀਤ, ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ਼ ਸਿਹਾਲਾ, ਮੀਤ ਪ੍ਰਧਾਨ ਇੰਦਰੇਸ਼ ਜੈਦਕਾ, ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਦਲਜੀਤ ਸ਼ਾਹੀ ਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਕਮਾਡੈਂਟ ਰਛਪਾਲ ਸਿੰਘ, ਜੰਗ ਸਿੰਘ ਭੰਗਲਾਂ ਅਤੇ ਇੰਦਰਜੀਤ ਸਿੰਘ ਕੰਗ ਨੇ ਅਵਤਾਰ ਸਿੰਘ ਉਟਾਲਾਂ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media