Sunday, April 26, 2026

ਜਿਲ੍ਹਾ ਪੱਧਰੀ ਸਮਾਗਮ ਦੌਰਾਨ 286 ਦਿਵਿਆਂਗਜਨ ਨੂੰ 49 ਲੱਖ ਦੀ ਸਹਾਇਤਾ ਸਮੱਗਰੀ ਵੰਡੀ ਗਈ

ਜਿਲ੍ਹਾ ਅੰਗਹੀਣ ਮੁੜ ਵਸੇੇਬਾ ਕੇਂਦਰ ਵਲੋਂ ਇੰਡੀਅਨ ਆਇਲ ਦੇ ਸਹਿਯੋਗ ਨਾਲ ਉਭਾਵਾਲ ਵਿਖੇ ਵਿਸ਼ਾਲ ਕੈਂਪ

ਸੰਗਰੂਰ/ਲੌਂਗੋਵਾਲ, 27 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ, ਜ਼ਿਲ੍ਹਾ ਅੰਗਹੀਣ ਮੁੜ ਵਸੇਬਾ ਕੇਂਦਰ, PPNJ2602202016ਇੰਡੀਅਨ ਆਇਲ ਅਤੇ ਅਲਿਮਕੋ ਦੇ ਸਹਿਯੋਗ ਨਾਲ ਉਭਾਵਾਲ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ 286 ਦਿਵਿਆਂਗ ਨੂੰ ਕਰੀਬ 49 ਲੱਖ ਰੁਪਏ ਦੀ ਲਾਗਤ ਨਾਲ ਬਣਾਉਟੀ ਅੰਗ ਅਤੇ ਸਹਾਇਤਾ ਸਮੱਗਰੀ ਦੀ ਵੰਡ ਕੀਤੀ।
          ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਅੰਗਹੀਣਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਵਚਨਬੱਧ ਹਨ।ਸੀਨੀਅਰ ਆਗੂ ਸੁਨਾਮ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਅਤੇ ਸੀਨੀਅਰ ਆਗੂ ਦਿੜ੍ਹਬਾ ਅਜੈਬ ਸਿੰਘ ਰਟੌਲਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇੰਡੀਅਨ ਆਇਲ ਦੀ ਤੋਂ ਸੰਜੀਵ ਕੁਮਾਰ ਸੁਰ ਚੌਧਰੀ, ਕਾਰਜਕਾਰੀ ਨਿਰਦੇਸ਼ਕ ਉਤਰੀ ਖੇਤਰ ਪਾਈਪਲਾਈਨਜ਼ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ।ਸਮਾਗਮ ਦਾ ਆਗਾਜ਼ ਸ਼ਖ਼ਸੀਅਤਾਂ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
             ਸਮਾਗਮ ਦੌਰਾਨ 60 ਮੋਟਰਾਈਜ਼ ਟਰਾਈ ਸਾਇਕਲ, 64 ਟਰਾਈਸਾਇਕਲ, 29 ਵ੍ਹੀਲ ਚੇਅਰ, 22 ਫੌੜ੍ਹੀਆਂ, 10 ਸਮਾਰਟ ਕੇਨ, 5 ਸਮਾਰਟ ਫੋਨ, 5 ਐਮ.ਐਸ ਆਈ ਈ.ਡੀ ਕਿੱਟ, 4 ਰੋਲੇਟਰ, 178 ਸੁਣਨ ਵਾਲੀਆਂ ਮਸ਼ੀਨਾਂ ਅਤੇ 25 ਹੋਰ ਸਹਾਇਤਾ ਯੰਤਰ ਦਿੱਤੇ ਗਏ।ਸ਼੍ਰੀਮਤੀ ਦਾਮਨ ਥਿੰਦ ਬਾਜਵਾ ਅਤੇ ਅਜੈਬ ਸਿੰਘ ਰਟੌਲਾਂ ਨੇ ਕਿਹਾ ਕਿ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੰਗਹੀਣਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਹਲਕਾ ਸੁਨਾਮ ਤੇ ਦਿੜ੍ਹਬਾ ਵਿਖੇ ਪਹੁੰਚਾਉਣ ਲਈ ਉਪਰਾਲੇ ਜਾਰੀ ਰੱਖੇ ਜਾਣਗੇ ਤਾਂ ਜੋ ਕੋਈ ਵੀ ਲੋੜਵੰਦ ਲਾਭ ਹਾਸਲ ਕਰਨ ਤੋਂ ਵਾਂਝਾ ਨਾ ਰਹੇ।
ਐਸ.ਕੇ ਚੌਧਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇੰਡੀਅਨ ਆਇਲ ਵਲੋਂ ਸੀ.ਐਸ.ਆਰ ਤਹਿਤ ਦਿੱਤੇ ਗਏ ਸਹਿਯੋਗ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਵੀ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਹਿਯੋਗ ਜਾਰੀ ਰੱਖਿਆ ਜਾਵੇਗਾ।
             ਇਸ ਮੌਕੇ ਐਸ.ਡੀ.ਐਮ ਸੁਨਾਮ ਮਨਜੀਤ ਕੌਰ, ਇੰਡੀਅਨ ਆਇਲ ਤੋਂ ਅਨੁਰਾਗ ਆਨੰਦ, ਜਸਜੀਤ ਸਿੰਘ, ਵਿਦਿਆਸਾਗਰ, ਰਤਨ ਕੁਮਾਰ ਅਤੇ ਸ਼ਿਵਮ ਰਾਏ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ਼ ਕਪੂਰ, ਇੰਚਾਰਜ ਜ਼ਿਲ੍ਹਾ ਅੰਗਹੀਣ ਮੁੜ ਵਸੇਬਾ ਕੇਂਦਰ ਪਰਵੇਸ਼ ਕੌਰ, ਮਿੰਟੂ ਬਾਂਸਲ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਮੌਜੂਦ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …