Sunday, October 25, 2026

ਸਰਸਵਤੀ ਹੈਲਥ ਕਲੱਬ ਵਲੋਂ 15ਵੀਂ ਨੈਸ਼ਨਲ ਬਾਡੀ ਬਿਲਡਿੰਗ ਚੈਪੀਅਨਸ਼ਿਪ 22 ਮਾਰਚ ਨੂੰ

ਜੰਡਿਆਲਾ, 27 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ 15ਵੀਂ ਨੈਸ਼ਨਲ ਬਾਡੀ ਬਿਲਡਿੰਗ PPNJ2702202002ਚੈਪੀਅਨਸ਼ਿਪ 22 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਸਰਸਵਤੀ ਹੈਲਥ ਕਲੱਬ ਦੇ ਪ੍ਰਧਾਨ ਵਰਿੰਦਰ ਸੂਰੀ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾ ਮੁਕਾਬਲਿਆਂ ਵਿੱਚ ਬੈਂਚ ਪ੍ਰੈਸ, ਬਾਡੀ ਬਿਲਡਿੰਗ, ਸਟਰੈਥ ਬਿਲਡਿੰਗ ਅਤੇ ਬੈਸਟ ਬਾਈਸੈਪ ਆਦਿ ਦੇ ਉਪਨ ਮੁਕਾਬਲੇ ਕਰਵਾਏ ਜਾਣਗੇ।ਪਹਿਲੇ ਦੂਜੇ ਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੋਕੋ ਪ੍ਰਦੀਪ ਸੂਰੀ, ਮੋਤੀ ਸੂਰੀ, ਵਿੱਕੀ ਸੂਰੀ, ਡਾ. ਪਸਾਹਨ, ਸੰਨੀ ਸੂਰੀ, ਵਿੱਕੀ ਆਨੰਦ, ਬੰਟੀ, ਸਾਹਿਲ ਜੰਡਿਆਲਾ, ਅਭੀ, ਰਾਕੇਸ਼ ਆਨੰਦ, ਚੇਤਨ, ਚੰਦੂ ਅਤੇ ਕਲੱਬ ਦੇ ਹੋਰ ਨੌਜਵਾਨ ਦ ਹਾਜ਼ਰ ਸਨ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …