ਧੂਰੀ, 4 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਿਰਪਾਲ ਸਿੰਘ ਜਵੰਧਾ ਦੀ
ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਵਿੱਚ ਸੁਖਵਿੰਦਰ ਸਿੰਘ ਲੋਟੇ ਦਾ ਨਾਂ ਵਰਲਡ ਰਿਕਾਰਡਜ਼ ਵਿੱਚ ਦਰਜ ਹੋਣ ‘ਤੇ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਗੁਰਤੇਜ ਸਿੰਘ ਮੱੱਲੂਮਾਜਰਾ, ਭੁਪਿੰਦਰ ਨਾਗਪਾਲ, ਕਰਮ ਸਿੰਘ ਜ਼ਖਮੀ, ਵਰਿੰਦਰ ਸ਼ਰਮਾ, ਗੁਰਦਿਆਲ ਨਿਰਮਾਣ, ਸੰਜੇ ਲਹਿਰੀ, ਜਗਦੇਵ ਸ਼ਰਮਾ, ਹਰਬੰਸ ਭੱਟੀ, ਸੁਖਦੇਵ ਪੇਂਟਰ ਧੂਰੀ, ਜਗਰੂਪ ਸਿੰਘ ਦਰੋਗੇਵਾਲ, ਮੰਗਲ ਬਾਵਾ, ਸੁਖਵਿੰਦਰ ਮੂਲੋਵਾਲ, ਰਵੀ ਨਿਰਦੋਸ਼, ਲਖਵਿੰਦਰ ਖੁਰਾਣਾ, ਗੁਰਪ੍ਰੀਤ ਸਹੋਤਾ, ਲਖਮੀਰ ਸਿੰਘ ਕੌਲ਼ਸੇੜੀ, ਧਰਮਪ੍ਰ੍ਰੀਤ, ਪਰਮਜੀਤ, ਰਣਜੀਤ ਸਿੰਘ ਧੂਰੀ, ਦੇਵੀ ਸਰੂਪ ਮੀਮਸਾ ਅਤੇ ਮੂਲ ਚੰਦ ਸ਼ਰਮਾ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਹਾਜ਼ਰੀ ਲਗਵਾਈ।ਘੁੰਮਡ ਸਿੰਘ ਸੋਹੀ ਅਤੇ ਕਿਰਪਾਲ ਸਿੰਘ ਜਵੰਧਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media