ਪਠਾਨਕੋਟ, 4 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਦੱਸਿਆ ਹੈ ਕਿ ਪੁਰੇ ਪੰਜਾਬ ਵਿਚ 12 ਤੋਂ 24 ਮਾਰਚ ਤੱਕ
ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।ਇਸ ਅਧੀਨ ਅੰਮ੍ਰਿਤਸਰ ਵਿਖੇ 12 ਅਤੇ 13 ਮਾਰਚ, ਫਗਵਾੜ੍ਹਾ ਵਿਖੇ 17 ਅਤੇ 18 ਮਾਰਚ, ਬਠਿੰਡਾ ਵਿਖੇ 19 ਅਤੇ 20 ਮਾਰਚ ਮੋਹਾਲੀ ਵਿਖੇ 23 ਅਤੇ 24 ਮਾਰਚ ਅਤੇ ਐਸ.ਬੀ.ਐਸ ਨਗਰ ਵੀ 23 ਅਤੇ 24 ਮਾਰਚ ਨੂੰ ਪੰਜਾਬ ਸਰਕਾਰ ਵਲੋਂ ਹਾਈ ਐਂਡ ਜਾਬ ਮੇਲੇ ਲਗਾਏ ਜਾ ਰਹੇ ਹਨ।ਇਹਨਾਂ ਰੋਜਗਾਰ ਮੇਲਿਆਂ ਵਿਚ 60 ਪ੍ਰਤੀਸ਼ਤ ਅੰਕ ਨਾਲ ਪਾਸ ਗਰੈਜੂਏਟ ਤੇ ਪੋਸਟ ਗਰੈਜੂਏਟ ਭਾਗ ਲੈ ਸਕਦੇ ਹਨ।ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਲੋਂ ਘੱਟ ਤੋਂ ਘੱਟ 3 ਲੱਖ ਤੱਕ ਦਾ ਸਲਾਨਾ ਪੈਕਜ਼ ਦਿੱਤਾ ਜਾਵੇਗਾ। ਉਹਨਾਂ ਜਿਲ੍ਹਾ ਪਠਾਨਕੋਟ ਦੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।ਇਨ੍ਹਾਂ ਰੋਜਗਾਰ ਮੇਲਿਆਂ ਸਬੰਧੀ ਜਾਣਕਾਰੀ www.pgrkam.com ‘ਤੇ ਲਾਗਇਨ ਕਰਕੇ ਦੇਖੀ ਜਾ ਸਕਦੀ ਹੈ ਜਾਂ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media