ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੰਧੂ) – ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ 81ਵੇਂ ਸਾਲਾਨਾ ਵਿਸ਼ਾਲ ਹੋਲੇ ਮਹੱਲੇ ਸਬੰਧੀ 45 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਨਾਲ ਸਮਾਗਮ ਦੀ ਆਰੰਭਤਾ ਹੋ ਗਈ।ਦੇ ਪ਼੍ਰਧਾਨ ਸਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਇਹ ਲੜੀਵਾਰ ਸਮਾਗਮ 7 ਤੋਂ 10 ਮਾਰਚ ਤੱਕ ਹੋਣਗੇ। ਜਿਸ ਵਿਚ ਢਾਡੀ ਜਥਾ ਗਿਆਨੀ ਤਰਲੋਚਨ ਸਿੰਘ, ਢਾਡੀ ਜਥਾ ਗਿਆਨੀ ਬਲਵੰਤ ਸਿੰਘ ਆਜ਼ਾਦ, ਢਾਡੀ ਜਥਾ ਗਿਆਨੀ ਗੁਰਪ਼੍ਰਤਾਪ ਸਿੰਘ, ਢਾਡੀ ਜਥਾ ਗਿਆਨੀ ਮੇਜਰ ਸਿੰਘ ਆਦਿ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮੇਂ ਖੇਡ ਮੁਕਾਬਲੇ, ਦਸਤਾਰ ਬੰਦੀ ਮੁਕਾਬਲੇ ਅਤੇ ਆਤਿਸ਼ਬਾਜ਼ੀ ਵੀ ਹੋਵੇਗੀ।
ਸਮਾਗਮ ਦੀ ਆਰੰਭਤਾ ਸਮੇਂ ਹਰਭਜਨ ਸਿੰਘ ਨੰਬਰਦਾਰ, ਅਵਤਾਰ ਸਿੰਘ ਸਰਕਾਰੀਆ, ਕੁਲਵੰਤ ਸਿੰਘ ਸਰਕਾਰੀਆ, ਮੇਜਰ ਸਿੰਘ ਸਰਕਾਰੀਆ, ਪਰਮਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਸੁਰਜਨ ਸਿੰਘ, ਮਨਜੀਤ ਸਿੰਘ ਸੈਂਹਸਰਾ, ਹਰਦਿਆਲ ਸਿੰਘ, ਜਥੇ. ਗੁਰਮੀਤ ਸਿੰਘ ਸਰਕਾਰੀਆ, ਸੁਖਬੀਰ ਸਿੰਘ ਸੋਨੀ, ਸੁਰਜੀਤ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਪਾਲ ਸਿੰਘ ਸੰਧੂ, ਜਗਦੀਸ਼ ਸਿੰਘ ਸੰਧੂ, ਅਮਨਦੀਪ ਸਿੰਘ ਖਿਆਲੀਆ, ਦਿਲਬਾਗ ਸਿੰਘ, ਲੰਗਰ ਇੰਚਾਰਜ਼ ਪੇ਼੍ਰਮ ਸਿੰਘ ਵਡਾਲੀ, ਬੱਗਾ ਸਿੰਘ, ਮਨਜੀਤ ਸਿੰਘ ਝੰਡ, ਹਰਸਿਮਰਨਦੀਪ ਸਿੰਘ ਸੰਧੂ, ਬਲਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …