Thursday, August 13, 2026

ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ – 8ਵੇਂ ਦਿਨ ਨਾਟਕ ‘ਖ਼ਰਾਸ਼ੇਂ’ ਦਾ ਮੰਚਣ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ PPNJ0403202014ਕੇ 4 ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੇ 8ਵੇਂ ਦਿਨ ਪੰਚਮ ਥੀਏਟਰ ਗਰੁੱਪ ਜੰਮੂ ਦੀ ਟੀਮ ਵਲੋਂ ਗੁਲਜ਼ਾਰ ਸਾਹਿਬ ਦਾ ਲਿਖਿਆ ਅਤੇ ਭੁਪਿੰਦਰ ਸਿੰਘ ਜਮਵਾਲ ਦਾ ਡਾਇਰੈਕਟ ਕੀਤਾ ਨਾਟਕ ‘ਖ਼ਰਾਸ਼ੇਂ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਕੀਤਾ ਗਿਆ।
               ‘ਖ਼ਰਾਸ਼ੇਂ’ ਨਾਟਕ ਗੁਲਜ਼ਾਰ ਸਾਹਿਬ ਦੀ ਰਚਨਾਵਾਂ ਦਾ ਸਮੂਹ ਹੈ।ਕਹਾਣੀਆਂ ਗੁਲਜ਼ਾਰ ਦੀਆਂ ਕਵਿਤਾਵਾਂ ਦਾ ਸਹਾਰਾ ਲੈ ਕੇ ਜੋੜੀ ਗਈਆਂ ਹਨ, ਜੋ ਦੰਗਿਆਂ ‘ਤੇ ਅਧਾਰਿਤ ਹੈ।‘ਹਿਲਸਾ’ ਪਹਿਲੀ ਕਹਾਣੀ ਹੈ ਜੋ ਇਕ ਮੱਧ ਵਰਗੀ ਪਰਿਵਾਰ ਦੀ ਸੋਚ ਹੈ।ਜੋ ਉਹਨਾਂ ਦੇ ਘਰ ਦੀਆਂ ਕੰਧਾਂ ਦੇ ਬਾਹਰ ਦੰਗਿਆਂ ਵਿੱਚ ਮਾਰੇ ਜਾਣ ਵਾਲੇ ਲੋਕਾਂ ਬਾਰੇ ਹੈ। ‘ਰਾਵੀ ਪਾਰ’ ਕਹਾਣੀ ਹਿੰਦੁਸਤਾਨ ਦੀ ਵੰਡ ‘ਤੇ ਅਧਾਰਿਤ ਹੈ।ਜਿਸ ਵਿੱਚ ਇਕ ਪਰਿਵਾਰ ਦੇ ਉਪਰ ਉਸ ਦਾ ਕੀ ਅਸਰ ਪੈਂਦਾ ਹੈ, ਇਹੀ ਇਸ ਕਹਾਣੀ ਦਾ ਦਰਦ ਹੈ।ਕਹਾਣੀ ‘ਖੋਫ਼’ ਡਰ ‘ਤੇ ਅਧਾਰਿਤ ਹੈ।ਦਰਸਾਇਆ ਗਿਆ ਹੈ ਕਿ ਆਮ ਇਨਸਾਨ ਦੀ ਜ਼ਿੰਦਗੀ ਉਪਰ ਇਸ ਦਾ ਕੀ ਪ੍ਰਭਾਵ ਹੁੰਦਾ ਹੈ ਅਤੇ ਕਿਸ ਤਰ੍ਹਾਂ ਆਮ ਆਦਮੀ ਚਿੰਤਾ ਦੇ ਸਫ਼ਰ ‘ਚੋਂ ਲੰਘਦਾ ਹੈ।
              ‘ਖੁਦਾ-ਹਾਫ਼ਿਜ਼’ ਕਹਾਣੀ ਦੰਗਿਆਂ ਦੇ ਦੋਰਾਨ ਇਕ ਅਜਿਹੇ ਰਿਸ਼ਤੇ ਨੂੰ ਦਰਸਾਉਂਦੀ ਹੈ, ਜੋ ਰਿਸ਼ਤਾ ਕੁੜੇ ਦੇ ਢੇਰ ਤੋਂ ਪੁੰਗਰਦਾ ਹੈ।ਨਾਟਕ ਦੇ ਪਾਤਰ ਵਿਜੇ ਗੋਸਵਾਮੀ, ਤਪੇਸ਼ਵਰ ਦੱਤਾ, ਮੋਹਨ ਕਸ਼ਿਅਪ, ਸੁਮੀਤ, ਆਸ਼ੀਮਾ ਸ਼ਰਮਾ, ਅਰਚਨਾ ਸ਼ਰਮਾ, ਰਵਿੰਦਰ, ਮਨੋਜ ਆਦਿ ਕਲਾਕਾਰਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਪੇਸ਼ ਕੀਤੀ।
                ਨਾਟਕ ਨੂੰ ਦੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਅਨੁਰੂਪ ਪਠਾਣੀਆ, ਸਨਮ, ਮੋਹਿਤ, ਅਮਨ, ਗੁਰਤੇਜ਼ ਮਾਨ, ਪਵੇਲ ਸੰਧੂ, ਪਰਗਟ ਸਿੰਘ, ਗ਼ਜ਼ਲ ਜੱਟੂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …