Saturday, October 17, 2026

ਪੁਰਸ਼ ਵਰਗ ‘ਚ ਕੰਪਿਊਟਰ ਸਾਇੰਸ ਤੇ ਮਹਿਲਾ ਵਰਗ ਵਿੱਚ ਇਲੈਕਟ੍ਰਾਨਿਕਸ ਵਿਭਾਗ ਬਣੇ ਬਾਸਕਿਟਬਾਲ ਚੈਂਪੀਅਨ

ਜੀ.ਐਨ.ਡੀ.ਯੂ ਵਿਖੇ ਤਿੰਨ ਰੋਜ਼ਾ ਅੰਤਰ ਵਿਭਾਗੀ ਖੇਡ ਮੁਕਾਬਲਿਆਂ ਦਾ ਆਯੋਜਨ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਰਮਿਆਨ ਮਹਿਲਾ-ਪੁਰਸ਼ 3 ਰੋਜ਼ਾ ਅੰਤਰ ਵਿਭਾਗੀ PPNJ0403202013ਬਾਸਕਿਟਬਾਲ ਮੁਕਾਬਲੇ ਸਮਾਪਤ ਹੋ ਗਏ।ਪੁਰਸ਼ ਵਰਗ ਦਾ ਤਾਜ ਕੰਪਿਊਟਰ ਸਾਇੰਸ ਵਿਭਾਗ ਤੇ ਮਹਿਲਾ ਵਰਗ ਦਾ ਤਾਜ ਇਲੈਕਟ੍ਰਾਨਿਕਸ ਵਿਭਾਗ ਦੇ ਸਿਰ ਸੱਜਿਆ।ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕੈਂਪਸ ਸਪੋਰਟਸ ਇੰਚਾਰਜ ਪ੍ਰੋ. ਅਮਨਦੀਪ ਸਿੰਘ ਸੈਣੀ ਦੀ ਅਗਵਾਈ ‘ਚ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਵਿੱਚ ਪੁਰਸ਼ ਵਰਗ ਦੀਆਂ 11 ਤੇ ਮਹਿਲਾ ਵਰਗ ਦੀਆਂ 9 ਟੀਮਾਂ ਨੇ ਹਿੱਸਾ ਲਿਆ।ਬਾਸਕਿਟਬਾਲ ਖੇਡ ਖੇਤਰ ਦੇ ਕੋਚ ਰਵਿੰਦਰ ਸਿੰਘ ਬਿੰਦਾ, ਜੀ.ਐਨ.ਡੀ.ਯੂ ਬਾਸਕਿਟਬਾਲ ਕੋਚ ਗੁਰਿੰਦਰ ਸਿੰਘ ਤੇ ਕੋਚ ਅਵਤਾਰ ਸਿੰਘ ਪੀ.ਪੀ ਦੀ ਨਿਗਰਾਨੀ ਹੇਠ ਫਾਈਨਲ ਮੁਕਾਬਲਿਆਂ ਦਾ ਸ਼ੁਭਆਰੰਭ ਡੀਨ ਸਟੂਡੈਂਟ ਵੈਲਫੇਅਰ ਪ੍ਰੋਫੈਸਰ ਡਾ. ਹਰਦੀਪ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ।ਪੁਰਸ਼ਾਂ ਦੇ ਵਰਗ ਵਿੱਚ ਕੰਪਿਊਟਰ ਸਾਇੰਸ ਪਹਿਲੇ, ਲਾਅ ਵਿਭਾਗ ਦੂਜੇ ਤੇ ਇਲੈਕਟ੍ਰਾਨਿਕਸ ਵਿਭਾਗ ਤੀਜੇ ਸਥਾਨ ‘ਤੇ ਰਹੇ।ਮਹਿਲਾਵਾਂ ਦੇ ਵਰਗ ਵਿੱਚ ਇਲੈਕਟ੍ਰਾਨਿਕਸ ਵਿਭਾਗ ਪਹਿਲੇ, ਆਰਕੀਟੈਕਟ ਵਿਭਾਗ ਦੂਜੇ ਤੇ ਲਾਅ ਵਿਭਾਗ ਤੀਜੇ ਸਥਾਨ ‘ਤੇ ਰਹੇ।ਜੇਤੂਆਂ ਨੂੰ ਇਨਾਮ ਡੀਨ ਸਟੂਡੈਂਟ ਵੈਲਫੇਅਰ ਪ੍ਰੋਫੈਸਰ ਡਾ. ਹਰਦੀਪ ਸਿੰਘ ਨੇ ਤਕਸੀਮ ਕੀਤੇ।ਕੈਂਪਸ ਸਪੋਰਟਸ ਇੰਚਾਰਜ ਪੋ੍ਰ. ਅਮਨਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆ’ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ।
                 ਇਸ ਮੌਕੇ ਪ੍ਰੋ. ਮਹਿੰਦਰ ਸਿੰਘ ਬਰਾੜ, ਮਹਾਵੀਰ ਸਿੰਘ ਕਾਹਲੋਂ, ਲਵਦੀਪ ਸਿੰਘ, ਰੈਂਬੋ, ਸ਼ਮਸ਼ੇਰ ਸਿੰਘ ਵਡਾਲੀ, ਬਿੱਟੂ ਮਾਹਲ, ਜੀ.ਐਸ ਸੰਧੂ ਆਦਿ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …