Monday, September 21, 2026

ਦਿੱਲੀ ਫਿਰਕੂ ਹਿੰਸਾ ਖਿਲਾਫ ਲੋਕ ਸੰਘਰਸ਼ ਕਮੇਟੀ ਵਲੋਂ ਰੋਸ ਰੈਲੀ ਤੇ ਅਰਥੀ ਫੂਕ ਮੁਜਾਹਰਾ

ਸਮਰਾਲਾ, 4 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ’ਚ ਸ਼ਾਮਲ ਵੱਖ-ਵੱਖ ਜਨਤਕ, ਜਮਹੂਰੀ ਜਥੇਬੰਦੀਆਂ ਵਲੋਂ ਦਿੱਲੀ ‘ਚ PPNJ0403202016ਹੋਈ ਘੱਟਗਿਣਤੀ ਵਿਸ਼ੇਸ਼ ਤੌਰ ‘ਤੇ ਮੁਸਲਿਮ ਭਾਈਚਾਰੇ ਖਿਲਾਫ ਹੋਈ ਫਿਰਕੂ ਹਿੰਸਾ ਦੇ ਵਿਰੋਧ ਵਿੱਚ ਕੀਤੀ ਰੋਸ ਰੈਲੀ ਉਪਰੰਤ ਪੂਰੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ।‘ਲੋਕ ਏਕਤਾ ਜਿੰਦਾਬਾਦ, ਲੋਕ ਵਿਰੋਧੀ ਫਿਰਕੂ ਤਾਕਤਾਂ ਮੁਰਦਾਬਾਦ ਆਦਿ ਦੇ ਨਾਅਰੇ ਲਗਾਏ ਗਏ ਅਤੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਐਸ.ਡੀ.ਐਮ ਦਫਤਰ ਸਮਰਾਲਾ ਅੱਗੇ ਅਰਥੀ ਫੂਕੀ ਗਈ।
             ਸਿਕੰਦਰ ਸਿੰਘ ਕਨਵੀਨਰ, ਕੁਲਵੰਤ ਸਿੰਘ ਤਰਕ ਕੋ-ਕਨਵੀਨਰ ਤੋਂ ਇਲਾਵਾ ਦਵਿੰਦਰ ਸਿੰਘ ਮੋਰਿੰਡਾ, ਸੰਗਤ ਸਿੰਘ ਸੇਖੋਂ, ਸੁਦਾਗਰ ਸਿੰਘ ਘੁਡਾਣੀ, ਮਲਕੀਤ ਸਿੰਘ ਖੰਨਾ, ਅਮਰਜੀਤ ਸਿੰਘ ਬਾਲਿਓ, ਸੰਤੋਖ ਸਿੰਘ ਨਾਗਰਾ ਨੇ ਦਿੱਲੀ ਵਿੱਚ ਹੋਈ ਫਿਰਕੂ ਹਿੰਸਾ, ਸਾੜਫੂਕ, ਲੋਕਾਂ ਦੇ ਜਾਨੀ ਮਾਲ ਨੁਕਸਾਨ ਦੀ ਪੁਰਜੋਰ ਨਿੰਦਾ ਕਰਦੇ ਹੋਏ ਕਿਹਾ ਕਿ ਸਮੁੱਚੇ, ਧਰਮ ਨਿਰਪੱਖ, ਜਮਹੂਰੀ, ਇਨਸਾਫ ਪਸੰਦ ਲੋਕਾਂ ਨੂੰ ਲੋਕ ਵਿਰੋਧੀ ਫਿਰਕੂ ਹਾਕਮਾਂ ਦੀਆਂ ਵੰਡ ਪਾਊ ਨੀਤੀਆਂ ਖਿਲਾਫ ਇਕਜੁੱਟ ਹੋ ਕੇ ਅਵਾਜ਼ ਬੁਲੰਦ ਕਰਨ ਦੀ ਲੋੜ ਹੈ।ਬੁਲਾਰਿਆਂ ਨੇ ਪਾਸ ਕੀਤੇ ਕਾਲੇ ਕਾਨੂੰਨ ਸੀ.ਏ.ਏ, ਐਨ.ਆਰ.ਸੀ ਅਤੇ ਐਨ.ਪੀ.ਆਰ ਬਾਰੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਧਰਮ ਦੇ ਅਧਾਰ ‘ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਕਾਰਪੋਰੇਟਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ।ਆਗੂਆਂ ਨੇ ਮੰਗ ਕੀਤੀ ਕਿ ਫਿਰਕੂ ਗੁੰਡਿਆਂ ਵਲੋਂ ਫਿਰਕੂ ਸਿਆਸਤਦਾਨਾਂ ਦੀ ਸਹਿ ਅਤੇ ਭੜਕਾਊ ਬਿਆਨਾਂ ’ਤੇ ਦੇਸ਼ ਵਿੱਚ ਵਧ ਰਹੀ ਫਿਰਕੂ ਹਿੰਸਾ ਨੂੰ ਕਾਬੂ ਕੀਤਾ ਜਾਵੇ।ਦਿੱਲੀ ਦੀਆਂ ਉਤਰ ਪੂਰਬੀ ਕਲੋਨੀਆਂ ਵਿੱਚ ਹੋਈ ਫਿਰਕੂ ਹਿੰਸਾ ਦੌਰਾਨ ਲੋਕਾਂ ਦੀ ਜਾਨ ਮਾਲ ਦਾ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ ਅਤੇ ਫਿਰਕੂ ਹਿੰਸਾ ਵਿੱਚ ਸ਼ਾਮਲ ਗੁੰਡਿਆਂ ਤੇ ਭਾਜਪਾ ਦੇ ਫਿਰਕੂ ਸਿਆਸੀ ਦੋਸ਼ ਆਗੂਆਂ ਖਿਲਾਫ ਢੁੱਕਵੀਂ ਕਾਰਵਾਈ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ। ਆਗੂਆਂ ਨੇ ਇਹ ਵੀ ਕਿਹਾ ਕਿ ਦਿੱਲੀ ਹਿੰਸਾ ਫਿਰਕੂ ਦੰਗਿਆਂ ਦੀ ਬਜ਼ਾਏ ਹਾਕਮਾਂ ਦੀ ਸਰਪ੍ਰਸਤੀ ਹੇਠ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਕਤਲੇਆਮ ਹੈ।ਲੋਕਾਂ ਦੀ ਸੁਰੱਖਿਆ ਪ੍ਰਤੀ ਦਿੱਲੀ ਪੁਲਿਸ ਦਾ ਰੋਲ ਨਖਿੱਧ ਰਿਹਾ।
                   ਅਖੀਰ ਵਿੱਚ 9 ਮਾਰਚ ਨੂੰ ਲੁਧਿਆਣਾ ਦੀ ਦਾਣਾ ਮੰਡੀ ਵਿਖੇ ਵੰਡ ਪਾਊ ਕਾਲੇ ਕਾਨੂੰਨਾਂ ਖਿਲਾਫ ਹੋਣ ਵਾਲੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ, ਨਿਰਮਲ ਸਿੰਘ, ਰਾਜਵੀਰ ਸਿੰਘ, ਰਾਜੇਸ਼ ਕੁਮਾਰ, ਰੁਲਦਾ ਸਿੰਘ, ਭੁਪਿੰਦਰਪਾਲ ਸਿੰਘ, ਦਲੀਪ ਸਿੰਘ ਆਦਿ ਸ਼ਾਮਲ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …