ਚੰਡੀਗੜ੍ਹ, 4 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਪੰਜਾਬ ਵਿਧਾਨ ਸਭਾ ਲੱਗੇ ਇਕ
ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚੀਨੀ, ਚਾਹ ਪੱਤੀ ਅਤੇ ਘਿਉ ਦੀ ਵੰਡ ਅਗਾਮੀ ਵੰਡ ਸੀਜ਼ਨ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਡੇਰਾ ਬੱਸੀ ਤੋਂ ਵਿਧਾਇਕ ਐਨ.ਕੇ ਸ਼ਰਮਾ ਵਲੋਂ ਪੁੱਛੇ ਗਏ ਇਕ ਸਵਾਲ ਜਵਾਬ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ 2017 ਦੋਰਾਨ ਕੀਤੇ ਗਏ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ਪੰਜਾਬ ਸਰਕਾਰ ਵਲੋਂ ਸਾਲ 2020-21 ਲਈ ਪੇਸ਼ ਕੀਤੇ ਗਏ ਬਜਟ ਵਿੱਚ ਇਸ ਕਾਰਜ਼ ਲਈ ਰਾਸ਼ੀ ਦਾ ਰੱਖੀ ਗਈ ਹੈ।
ਆਸ਼ੂ ਨੇ ਇਹ ਵੀ ਦੱਸਿਆ ਕਿ ਪਿਛਲੀ ਸਰਕਾਰ ਦੋਰਾਨ ਆਟਾ ਦਾਲ ਸਕੀਮ ਲਈ ਜਿਨ੍ਹਾਂ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਸੀ, ਉਨ੍ਹਾਂ ਵਿੱਚ ਕੱਝ ਅਜਿਹੇ ਲੋਕ ਲਾਭਪਾਤਰੀਆਂ ਬਣ ਗਏ ਸਨ। ਜੋ ਕਿ ਸਰਕਾਰ ਦੀਆਂ ਇਸ ਸਕੀਮ ਲਈ ਤੈਅ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਸਨ।ਜਿਸ ਕਾਰਨ ਸਰਕਾਰ ਵਲੋਂ ਲਾਭਪਾਤਰੀਆਂ ਦੀ ਸ਼ਨਾਖਤ ਕਰਵਾਈ ਗਈ ਹੈ ਅਤੇ ਜੇਕਰ ਇਸ ਸ਼ਨਾਖਤ ਮੁਹਿੰਮ ਦੋਰਾਨ ਕਿਸੇ ਯੋਗ ਲਾਭਪਾਤਰੀ ਦਾ ਨਾਮ ਲਾਭਪਾਤਰੀਆਂ ਦੀ ਸੂਚੀ ਵਿਚੋਂ ਕੱਟਿਆ ਗਿਆ ਹੈ ਤਾਂ ਉਹ ਦੁਬਾਰਾ ਇਸ ਸਕੀਮ ਦਾ ਲਾਭ ਲੈਣ ਅਪਲਾਈ ਕਰ ਸਕਦੇ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media