Saturday, October 17, 2026

ਪਿੰਡ ਹੋਡਲਾ ਕਲਾਂ ਵਿਖੇ 25ਵਾਂ ਧਾਰਮਿਕ ਸਮਾਗਮ ਕਰਵਾਇਆ

ਭੀਖੀ, 5 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਹੋਡਲਾ ਕਲਾਂ ਦੀ ਪਾਰਕ ਵਾਲੀ ਧਰਮਸ਼ਾਲਾ ਵਿੱਚ ਪਿੰਡ ਦੀ ਭਲਾਈ ਅਤੇ ਮਾਲ ਡੰਗਰ ਦੀ ਤੰਦਰੁਸਤੀ ਲਈ PPNJ0503202003ਲੜੀਵਾਰ 25ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉੋਪਰੰਤ ਰਾਤ ਦੇ ਦੀਵਾਨਾਂ ਵਿੱਚ ਭਾਈ ਰਾਮ ਸਿੰਘ ਢੈਪਈ, ਭਾਈ ਤਰਸੇਮ ਸਿੰਘ ਪ੍ਰੀਤ, ਸ਼ਿੰਗਾਰਾ ਸਿੰਘ ਸਾਜਣ, ਬਲਵਿੰਦਰ ਸਿੰਘ ਵਿੱਕੀ ਅਤੇ ਜਸਕਰਨ ਸਿੰਘ ਲਹਿਰੀ ਦੇ ਢਾਡੀ ਜਥਿਆਂ ਨੇ ਯੋਧਿਆਂ ਦੀਆਂ ਇਤਿਹਾਸਕ ਤੇ ਧਾਰਮਿਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਦੀ ਸਫ਼ਲਤਾ ‘ਚ ਕਮੇਟੀ ਸੇਵਾਦਾਰ ਭਾਈ ਬਲਦੇਵ ਸਿੰਘ ਵਿਰਕ, ਜਸਪਾਲ ਖੁਰਮੀ, ਅੰਗ੍ਰੇਜ ਸਿਘ, ਸੁਰਜੀਤ ਵਿਰਕ, ਸਾਹਬਜਿੰਦਰ, ਪਰਮਜੀਤ ਪੰਮੀ, ਡਾਕਟਰ ਜਸਪਾਲ, ਰਵਿੰਦਰ ਖੁਰਮੀ, ਪੰਮਾ ਖਾਰਾ, ਬਲਵਿੰਦਰ, ਕੁਲਵਿੰਦਰ ਨੰਬਰਦਾਰ, ਨਿੰਦੀ ਵਿਰਕ ਅਤੇ ਦੀਪੀ ਵਿਰਕ ਦਾ ਵਿਸ਼ੇਸ਼ ਸਹਿਯੋਗ ਰਿਹਾ।ਭੋਗ ਉਪਰੰਤ ਜਲੇਬੀਆਂ ਤੇ ਦਾਲ ਫੁਲਕੇ ਦਾ ਲੰਗਰ ਅਤੁੱਟ ਵਰਤਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …