Friday, August 14, 2026

ਪਟਿਆਲਾ ਵਿਖੇ ਨਸ਼ਿਆਂ ਖਿਲਾਫ 13 ਦੇ ਸੈਮੀਨਾਰ ਸੰਬੰਧੀ ਐਂਟੀ ਨਾਰਕੋਟਿਕ ਸੈਲ ਦੀ ਮੀਟਿੰਗ

ਭੀਖੀ, 5 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਰਜਨੀਸ਼ ਸ਼ਰਮਾ ਇੰਚਾਰਜ ਐਂਟੀ ਨਾਰਕੋਟਿਕ ਸੈਲ ਮਾਲਵਾ ਜੋਨ ਦੀ ਅਗਵਾਈ ਹੇਠ ਐਂਟੀ ਨਾਰਕੋਟਿਕ ਸੈਲ PPNJ0503202004ਦੀ ਹੋਈ ਮੀਟਿੰਗ ਵਿੱਚ ਐਂਟੀ ਨਾਰਕੋਟਿਕ ਸੈਲ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਜਿਸ ਦੌਰਾਨ 13 ਮਾਰਚ ਹੋਣ ਜਾ ਰਹੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ‘ਚ ਪਟਿਆਲਾ ਵਿਖੇ ਨਸ਼ਿਆਂ ਖਿਲਾਫ ਸੈਮੀਨਾਰ ਬਾਰੇ ਚਰਚਾ ਕੀਤੀ ਗਈ।ਰਣਜੀਤ ਸਿੰਘ ਨਿੱਕੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਖਤਮ ਕਰਨ ਲਈ ਵਚਨਬੱਧ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਨੋਜਵਾਨ ਲਈ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
             ਇਸ ਮੌਕੇ ਤੇ ਵਿਪਨ ਕੁਮਾਰ ਲੱਕੀ ਜਰਨਲ ਸਕੱਤਰ, ਵਰਿੰਦਰ ਬਾਂਸਲ, ਚੀਨੂ ਕੁਮਾਰ, ਗੁਰਮੀਤ ਸਿੰਘ ਢੀਂਡਸਾ ਅਤੇ ਰਾਜਨ ਵਰਮਾ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …