Sunday, September 20, 2026

ਐਨ.ਆਰ.ਆਈ ਸਰਜਿੰਦਰ ਸਿੰਘ ਭੱਟੀ ਦੇ ਉਪਰਾਲੇ ਸਦਕਾ ਚੱਲਿਆ ਰਚਨਾਵਾਂ ਦਾ ਦੌਰ

ਬਠਿੰਡਾ, 5 ਮਾਰਚ (ਪੰਜਾਬ ਪੋਸਟ – ਗੁਰਬਾਜ ਗਿੱਲ) – ਪਿਛਲੇ ਕਰੀਬ ਪੰਜਾਹ ਸਾਲ ਤੋਂ ਇੰਗਲੈਂਡ ਦੀ ਧਰਤੀ ਤੇ ਰਹਿ ਰਹੇ ਐਨ.ਆਰ.ਆਈ ਸਰਜਿੰਦਰ ਸਿੰਘ PPNJ0503202006ਭੱਟੀ ਦੇ ਨਿਵੇਕਲੇ ਉਪਰਲਾ ਸਦਕਾ ਸਾਹਿਤ ਨੂੰ ਪ੍ਰਣਾਏ ਲੇਖਕ ਤੇ ਸਾਹਿਤਕਾਰ ਦੋਸਤਾਂ ਦਾ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ।ਦੁਪਹਿਰ ਤੋਂ ਸ਼ਾਮ ਤੱਕ ਚੱਲੇ ਸਮਾਗਮ ਦੌਰਾਨ ਲੇਖਕ, ਸਾਹਿਤਕਾਰ ਅਤੇ ਗੀਤਕਾਰ ਸਾਥੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।ਨੈਸ਼ਨਲ ਤੇ ਸਟੇਟ ਐਵਾਰਡੀ ਅਮਰੀਕ ਸਿੰਘ ਤਲਵੰਡੀ, ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ, ਮਨਜੀਤ ਘੁੰਮਣ, ਸੁਖਵਿੰਦਰ ਲੋਟੇ, ਜਸਵੀਰ ਸ਼ਰਮਾ ਦੱਦਾਹੂਰ, ਬੂਟਾ ਗੁਲਾਮੀ ਵਾਲਾ, ਰਘਬੀਰ ਵੜੈਚ, ਖੁਸ਼ੀ ਮੁਹੰਮਦ ਚੱਠਾ, ਸੁਖਜਿੰਦਰ ਪਾਲ ਸਿੰਘ, ਹਰਦੀਪ ਸਿੰਘ, ਬੀਰਪਾਲ ਸਿੰਘ ਅਲਬੇਲਾ, ਰਘਬੀਰ ਅਲਬੇਲਾ, ਜਸਵਿੰਦਰ ਘਲੋਟੀ, ਸਤੀਸ਼ ਜੌੜਾ ਅਤੇ ਇੰਦਰਜੀਤ ਸਪੋਕਸਮੈਨੀ ਨੂੰ ਇਸ ਸਮੇਂ ਸਨਮਾਨਿਤ ਕੀਤਾ ਗਿਆ।ਸਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਹ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਸਦਾ ਬਹਾਲ ਰੱਖਣ ਲਈ ਐਸੇ ਸਾਹਿਤਕ ਪ੍ਰੋਗਰਾਮ ਹਰ ਸਾਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ, ਬਸ਼ਰਤੇ ਕਿ ਸਭ ਦਾ ਸਹਿਯੋਗ ਮਿਲਦਾ ਰਹੇ।ਇਸ ਸਾਹਿਤਕ ਸਮਾਗਮ ਦੌਰਾਨ ਵਿਰਸੇ ਦੇ ਵਾਰਿਸ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦੀ ਪੁਸਤਕ ‘ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ’ ਵੀ ਰਲੀਜ਼ ਕੀਤੀ ਗਈ।
ਜਿਕਰਯੋਗ ਹੈ ਕਿ ਸਰਜਿੰਦਰ ਸਿੰਘ ਭੱਟੀ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਆਪਣੀ ਕਾਰ ਵਿੱਚ ਕਿਤਾਬਾਂ ਹਰ ਸਮੇਂ ਨਾਲ ਰੱਖਦੇ ਹਨ ਅਤੇ ਸਮੇਂ-ਸਮੇਂ ‘ਤੇ ਕਿਸੇ ਨਾ ਕਿਸੇ ਲੇਖਕ ਦੀ ਰਚਨਾ ਨੂੰ ਓਥੋਂ ਦੇ ਰੇਡੀਓ ਸਟੇਸ਼ਨ ‘ਤੇ ਵੀ ਬੋਲ ਕੇ ਸੁਣਾਉਂਦੇ ਰਹਿੰਦੇ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …