ਨਵੀਂ ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਉਤਰੀ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਦੌਰਾਨ ਜਿਆਉਦੀਨ ਨਾਂਅ ਦੇ ਇਨਸਾਨ ਨੂੰ ਦੰਗਾਈਆ ਤੋਂ
ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਿੱਧੂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਭਜਨਪੁਰਾ ਵਿਖੇ ਰਹਿਣ ਵਾਲੇ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਭੀੜ ਦੇ ਹੱਥਾਂ ਤੋਂ ਜਿਆਉਦੀਨ ਨੂੰ ਬਚਾ ਕੇ ਉਸ ਦੀ ਮਲ੍ਹਮ ਪੱਟੀ ਕਰਕੇ ਆਪਣੇ ਘਰ ਵਿੱਚ ਸ਼ਰਨ ਦਿੱਤੀ ਸੀ।ਲਗਭਗ 2.5 ਘੰਟੇੇ ਆਪਣੇ ਘਰ ਵਿੱਚ ਰੱਖਣ ਦੇ ਬਾਅਦ ਜਿਆਉਦੀਨ ਨੂੰ ਪਗੜੀ ਬੰਨ੍ਹ ਕੇ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਤੀਮਾਰਪੁਰ ਵਿਖੇ ਉਸ ਦੇ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਸੀ।ਦਰਅਸਲ ਸੋਸ਼ਲ ਮੀਡੀਆ ‘ਤੇ ਸੀ.ਸੀ.ਟੀ.ਵੀ ਫੁਟੇਜ਼ ਵਿੱਚ ਦੰਗਾਈਆ ਵਲੋਂ ਜਿਆਉਦੀਨ ਨੂੰ ਬਚਾਉਂਦੇ ਹੋਏ ਸਿੱਧੂ ਨਜ਼ਰ ਆ ਰਹੇ ਸਨ।
ਢੀਂਡਸਾ ਨੇ ਸਿੱਧੂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨਾਂ ਨੇ ਸਿੱਖ ਸਿਧਾਂਤਾਂ ਦੀ ਰੱਖਿਆ ਕਰਦੇ ਹੋਏ ਆਪਣਾ ਫਰਜ ਬਾਖੂਬੀ ਨਿਭਾਇਆ ਹੈ।ਜੀ.ਕੇ ਨੇ ਕਿਹਾ ਕਿ 1984 ਵਿੱਚ ਜੋ ਦਰਦ ਅਸੀਂ ਹੰਡਿਆਇਆ ਸੀ, ਸ਼ਾਇਦ ਉਸੇ ਦਰਦ ਨੂੰ ਸਿੱਧੂ ਨੇ ਸਮਝਿਆ ਅਤੇ ਇਨਸਾਨੀ ਜਾਨ ਦੀ ਕੀਮਤ ਨੂੰ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ।ਦੱਸਣਯੋਗ ਹੈ ਕਿ ਸਿੱਧੂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੋਂ ਸੇਵਾਮੁਕਤ ਹਨ ਅਤੇ ਜਾਗੋ ਪਾਰਟੀ ਦੇ ਸਰਗਰਮ ਕਾਰਕੁੰਨ ਹਨ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਵੀ ਮੌਜੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media