Saturday, October 17, 2026

ਦਲਿਤ ਵੈਲਫੇਅਰ ਸੰਗਠਨ ਦੇ ਮਾਲਵਾ ਜੋਨ 3 ਤੋਂ ਰਾਹੁਲ ਪਵਾਲ ਹਨ ਕਨੂੰਨੀ ਸਲਾਹਕਾਰ

ਲੌਂਗੋਵਾਲ, 5 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਨਿਯੁੱਕਤ ਕੀਤੇ ਗਏ ਪੰਜ ਜੋਨਾਂ ਦੇ PPNJ0503202009ਕਨੂੰਨੀ ਸਲਾਹਕਾਰਾਂ ਵਿੱਚ ਮਾਲਵਾ ਜੋਨ 3 ਤੋਂ ਐਡਵੋਕੇਟ ਰਾਹੁਲ ਪਵਾਲ (ਲੁਧਿਆਣਾ) ਦੀ ਕਨੂੰਨੀ ਸਲਾਹਕਾਰ ਵਜੋਂ ਨਿਯੁੱਕਤੀ ਕੀਤੀ ਗਈ ਹੈ, ਜਦ ਕਿ ਰਾਹੁਲ ਡੁਲਗਚ ਲੁਧਿਆਣਾ ਸਲਾਹਕਾਰ ਨਿਯੁੱਕਤ ਕੀਤੇ ਗਏ ਹਨ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਬੀਤੇ ਦਿਨੀਂ ਸੰਗਠਨ ਵਲੋਂ ਜਾਰੀ ਕੀਤੀ ਕਨੂੰਨੀ ਸਲਾਹਕਾਰਾਂ ਦੀ ਸੂਚੀ ਵਿੱਚ ਐਡਵੋਕੇਟ ਰਾਹੁਲ ਪਵਾਲ ਲੁਧਿਆਣਾ ਦੀ ਜਗਾ ਰਾਹੁਲ ਡੁਲਗਚ ਲੁਧਿਆਣਾ ਨੂੰ ਮਾਲਵਾ ਜੋਨ 3 ਤੋਂ ਕਨੂੰਨੀ ਸਲਾਹਕਾਰ ਵਜੋਂ ਲਿਖਿਆ ਗਿਆ ਸੀ।ਜਿਸ ਲਈ ਉਨ੍ਹਾਂ ਨੂੰ ਖੇਦ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …