Tuesday, August 25, 2026

ਡੀ.ਏ.ਵੀ ਪਬਲਿਕ ਸਕੂਲ ਦੀ ਪੁਰਾਣੀ ਵਿਦਿਆਰਥਣ ਨੇ ਲਾਈ ਸਕੂਲ ਦੀ ਗੇੜੀ

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਤੋਂ ਪੜ੍ਹੀ ਹੋਈ ਬਾਲੀਵੁੱਡ ਦੀ ਪ੍ਰਸਿੱਧ ਲੇਖਿਕਾ ਕਨਿਕਾ ਢਿੱਲੋਂ ਨੇ PPN0603202003ਅੱਜ ਸਕੂਲ ਦੀ ਗੇੜੀ ਲਾਈ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਅਤੇ ਸਟਾਫ਼ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਕਨਿਕਾ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਸਕੂਲ ਵਿੱਚ ਬਿਤਾਏ ਹੋਏ ਨਾ ਭੁੱਲਣ ਵਾਲੇ ਪਲ ਬਹੁਤ ਯਾਦ ਆਉਂਦੇ ਹਨ।ਉਨਾਂ ਨੇ ਅਧਿਆਪਕਾਂ ਨਾਲ ਬਿਤਾਏ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਵੀ ਯਾਦ ਕੀਤਾ।ਉਸ ਨੇ ਕਿਹਾ ਕਿ ਉਹ ਜੋ ਵੀ ਅੱਜ ਹੈ ਆਪਣੇ ਮਾਪਿਆਂ ਤੇ ਅਧਿਆਪਕਾਂ ਸਦਕਾ ਹੀ ਹੈ।
              ਕਨਿਕਾ ਢਿੱਲੋਂ ਨੇ ਆਪਣੀ ਪੁਸਤਕ `ਬਾਂਬੇ ਡਕਟ` ਬਾਰੇ ਗੱਲ ਕਰਦਿਆਂ ਨ੍ਰਿਤ ਕਰਦੀ ਮੱਛਲੀ ਬਾਰੇ, ਦੁਰਗਾ ਦੇ ਨ੍ਰਿਤ ਬਾਰੇ ਆਪਣੀ ਲੇਖਣੀ ਦੇ ਤਜ਼ਰਬੇ ਸਾਂਝੇ ਕੀਤੇ।ਉਸ ਨੇ ਬਾਲੀਵੁੱਡ ਨਾਲ ਸੰਬੰਧਤ ਆਪਣੀਆਂ ਨਵੀਆਂ ਉਪਲਬੱਧੀਆਂ ਬਾਰੇ ਵੀ ਗੱਲ ਕੀਤੀ।ਬਾਲੀਵੁੱਡ ਨਾਲ ਸੰਬੰਧਤ ਨਵੀਆਂ ਉਪਲਬੱਧੀਆਂ `ਮਨਮਰਜ਼ੀਆਂ`, `ਕੇਦਾਰਨਾਥ`, `ਜਜਮੈਂਟਲ ਹੈ ਕਯਾ` ਵਿੱਚ ਉਸ ਨੇ ਆਪਣੀ ਕਹਾਣੀ ਅਤੇ ਡਾਇਲਾਗ ਲੇਖਣੀ ਵਿੱਚ ਆਪਣਾ ਯੋਗਦਾਨ ਦਿੱਤਾ।`ਹਸੀਨ ਦਿਲਰੁਬਾ` ਉਸ ਦੀ ਆਉਣ ਵਾਲੀ ਉਪਲਬੱਧੀ ਹੈ ।
              ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਨਿਕਾ ਢਿੱਲੋਂ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਨੂੰ ਪਹਿਚਾਨਣ, ਨਿਖਾਰਣ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਉਸ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗੱਲ ਆਪਣੇ ਆਪ ਤੇ ਭਰੋਸਾ ਕਰਨਾ ਹੰੁਦਾ ਹੈ ।
              ਪਦਮ ਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਨੇ ਕਨਿਕਾ ਢਿੱਲੋਂ ਲਈ ਆਪਣੀਆਂ ਸ਼ੁੱਭ-ਇੱਛਾਵਾਂ ਭੇਜੀਆਂ ਅਤੇ ਕਿਹਾ ਕਿ ਉਹ ਜ਼ਿੰਦਗੀ ਦੇ ਰਸਤੇ ‘ਤੇ ਅੱਗੇ ਵੱਧਦੀ ਜਾਵੇ।ਉਨ੍ਹਾਂ ਨੇ ਕਿਹਾ ਕਿ ਉਹੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਨਾ ਸ੍ਰੋਤ ਬਣੇਗੀ ।
                ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵੀ ਕਨਿਕਾ ਢਿੱਲੋਂ ਦੀਆਂ ਪ੍ਰਾਪਤੀਆਂ ਤੇ ਉਸ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਜੀਵਨ ਵਾਸਤੇ ਸ਼ੁੱਭ-ਇੱਛਾਵਾਂ ਵੀ ਦਿੱਤੀਆਂ । ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕਨਿਕਾ ਢਿੱਲੋਂ ਦੇ ਸ਼ਾਨਦਾਰ ਅਕਾਦਮਿਕ ਅਤੇ ਵਾਧੂ ਗਤੀਵਿਧੀਆਂ ਬਾਰੇ ਗੱਲ ਕੀਤੀ ਅਤੇ ਜ਼ਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਆਸ਼ੀਰਵਾਦ ਵੀ ਦਿੱਤਾ ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …