Thursday, April 16, 2026

ਸੰਵਿਧਾਨ ਬਚਾਓ ਮੰਚ ਪੰਜਾਬ ਵਲੋਂ ਲੱਗਾ ਦਿਨ ਰਾਤ ਦਾ ਮੋਰਚਾ 22ਵੇਂ ਦਿਨ ‘ਚ ਸ਼ਾਮਲ

ਭੀਖੀ, 6 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – 22ਵੇਂ ਦਿਨ ‘ਚ ਪੁੱਜੇ ਸੰਵਿਧਾਨ ਬਚਾਓ ਮੰਚ ਪੰਜਾਬ ਵਲੋਂ ਲਗਾਏ ਗਏ ਦਿਨ ਰਾਤ ਦੇ ਮੋਰਚੇ ਦੇ ਸੰਘਰਸ਼ ਵਿੱਚ PPN0603202002ਸ਼ਾਮਲ ਧਿਰਾਂ ਵਲੋਂ ਦੇਰ ਤੱਕ ਇਕੱਤਰਤਾ ਕੀਤੀ ਗਈ।
            ਆਗੂਆਂ ਨੇ ਆਪਣੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਨਾਗਰਿਕਤਾ ਸੋਧ ਕਾਨੂੰਨ ਰਾਹੀਂ ਧਰਮ ਨੂੰ ਨਾਗਰਿਕਤਾ ਦਾ ਆਧਾਰ ਬਣਾਇਆ ਜਾ ਰਿਹਾ ਹੈ।1955 ਵਿੱਚ ਬਣੇ ਨਾਗਰਿਕਤਾ ਸੋਧ ਬਿੱਲ ‘ਚ 2003 ਵਿੱਚ ਹੋਈ ਸੋਧ ਵਿੱਚ ਕਿਤੇ ਵੀ ਧਰਮ ਦਾ ਜ਼ਿਕਰ ਨਹੀਂ ਸੀ।ਪਰ ਮੌਜੂਦਾ ਕਨੂੰਨ ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਵਿਅਕਤੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ ਅਤੇ ਕਿਸੇ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾਉਣਾ ਸੰਵਿਧਾਨ ਵਿਚਲੇ ਧਰਮ ਨਿਰਪੱਖ ਅਤੇ ਜਮਹੂਰੀਅਤ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗਣਾ ਹੈ।
              ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਅਬਾਨੀਆਂ-ਅਡਾਨੀਆਂ ਦੀ ਪਹਿਰੇਦਾਰ ਭਾਜਪਾ ਸੱਤਾ ਵਿੱਚ ਆ ਕੇ ਹੁਣ ਜਨਤਾ ਨੂੰ ਹੀ ਸਵਾਲ ਕਰ ਰਹੀ ਹੈ ਕਿ ਉਹ ਇਸ ਦੇਸ਼ ਦੇ ਵਸਨੀਕ ਹਨ ਜਾਂ ਨਹੀਂ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ ਅਤੇ ਪਾਸਪੋਰਟ ਆਦਿ ਕਾਨੂੰਨੀ ਦਸਤਾਵੇਜ਼ਾਂ ਨੂੰ ਸਬੂਤ ਮੰਨਣ ਦੀ ਬਜ਼ਾਏ ਗ੍ਰਹਿ ਮੰਤਰੀ ਮੁਤਾਬਿਕ ਜਨਮ ਸੰਬੰਧੀ ਕਾਗਜ਼ਾਤ ਅਤੇ ਜਾਇਦਾਦ ਦੀ ਮਾਲਕੀ ਵਾਲੇ ਨੂੰ ਹੀ ਦੇਸ਼ ਦਾ ਨਾਗਰਿਕ ਮੰਨਿਆ ਜਾਵੇਗਾ ਅਤੇ ਮੁਸਲਿਮ ਵਰਗ ਲਈ ਕੋਈ ਵੀ ਰਿਆਇਤ ਨਹੀਂ ਹੋਵੇਗੀ।ਜਿਨ੍ਹਾਂ ਕੋਲ ਜਾਇਦਾਦ ਦਾ ਸਬੂਤ ਨਹੀਂ ਹੋਵੇਗਾ, ਉਹ ਕਿਹੜਾ ਦਸਤਾਵੇਜ਼ ਪੇਸ਼ ਕਰਨਗੇ।ਉਨ੍ਹਾਂ ਕਿਹਾ ਕਿ ਭ ਭਾਜਪਾ ਦੇ ਲਿਆਂਦੇ ਜਾ ਰਹੇ ਲੋਕਮਾਰੂ ਐਨ.ਆਰ.ਸੀ, ਐਨ.ਪੀ.ਆਰ, ਸੀ.ਏ.ਏ ਕਾਨੂੰਨ ਨਾਲ ਦੇਸ਼ ਅੰਦਰ ਅਰਾਜਕਤਾ ਫੈਲੇਗੀ।ਆਸਾਮ ਤੋਂ ਬਾਅਦ ਪੂਰੇ ਭਾਰਤ ਵਿੱਚ ਆਪਣੀ ਨਾਗਰਿਕਤਾ ਗਵਾ ਚੁੱਕੇ ਲੋਕਾਂ ਲਈ ਡਿਟੈਂਸ਼ਨ ਕੈਂਪ ਉਸਾਰੇ ਜਾ ਰਹੇ ਹਨ।ਜਿਸ ਤੋਂ ਸਾਬਤ ਹੁੰਦਾ ਹੈ ਕਿ ਪੀੜ੍ਹਤ ਲੋਕਾਂ ਨੂੰ ਇਸ ਖੁੱਲ੍ਹੀ ਜੇਲ੍ਹ ਵਿੱਚ ਸੁੱਟਣ ਲਈ ਸਰਕਾਰ ਆਪਣੀ ਤਿਆਰੀ ਕਰ ਰਹੀ ਹੈ।ਜਿਸ ਦਾ ਜਵਾਬ ਧਰਮ ਨਿਰਪੱਖ ਜਮਹੂਰੀ ਲੋਕ ਆਪਸੀ ਏਕਤਾ ਤੇ ਇਕਜੁੱਟਤਾ ਨਾਲ ਦੇਣਗੇ।
              ਉਨਾਂ ਕਿਹਾ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਦੇ ਮੌਕੇ ਸੰਵਿਧਾਨ ਬਚਾਓ ਮੰਚ ਪੰਜਾਬ ਵਲੋਂ ਮਾਨਸਾ ‘ ਔਰਤਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਔਰਤਾਂ ਨੂੰ ਲਾਮਬੰਦ ਕਰਨ ਲਈ ਜਸਵੀਰ ਕੌਰ ਨੱਤ ਵੱਲੋਂ ਪਿੰਡ ਕੋਟ ਧਰਮੂ, ਭੰਮੇ ਖੁਰਦ ਅਤੇ ਝੁਨੀਰ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।ਕ੍ਰਿਸ਼ਨ ਚੌਹਾਨ ਅਤੇ ਸੁਖਦੇਵ ਪੰਧੇਰ ਵਲੋਂ ਔਰਤਾਂ ਦੀ ਲਾਮਬੰਦੀ ਲਈ ਪਿੰਡ ਉੱਭਾ ਵਿੱਚ ਲਾਮਬੰਦੀ ਰੈਲੀ ਕੀਤੀ ਗਈ।ਇਸੇ ਤਰ੍ਹਾਂ ਮਾਨਸਾ ਸ਼ਹਿਰ ਵਿੱਚ ਨਰਿੰਦਰ ਕੌਰ ਬੁਰਜ ਹਮੀਰਾ ਵਲੋਂ ਮਾਨਸਾ ਸ਼ਹਿਰ ਵਿੱਚ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ।
            ਇਸ ਇਕੱਤਰਤਾ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਆਗੂ ਧੰਨਾ ਮੱਲ ਗੋਇਲ, ਭਗਵੰਤ ਸਿੰਘ ਸਮਾਓਂ ਮਜ਼ਦੂਰ ਮੁੱਕਤੀ ਮੋਰਚਾ ਪੰਜਾਬ, ਦਰਸ਼ਨ ਸਿੰਘ ਬੁਰਜ ਰਾਠੀ ਬਹੁਜਨ ਸਮਾਜ ਪਾਰਟੀ, ਹੰਸਰਾਜ ਮੋਫਰ ਮੁਸਲਿਮ ਫਰੰਟ ਪੰਜਾਬ, ਜਸਵੰਤ ਸਿੰਘ ਬਹੁਜਨ ਕਰਾਂਤੀ ਮੋਰਚਾ, ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਨੈਸ਼ਨਲ ਕੌਂਸਲਰ ਪ੍ਰਗਤੀਸ਼ੀਲ ਇਸਤਰੀ ਸਭਾ ਜਸਵੀਰ ਕੌਰ ਨੱਤ, ਕ੍ਰਿਸ਼ਨ ਚੌਹਾਨ, ਰੇਖਾ ਸ਼ਰਮਾ ਸੀ.ਪੀ.ਆਈ, ਰਾਜਿੰਦਰ ਸਿੰਘ ਜਵਾਹਰਕੇ ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ, ਆਤਮਾ ਸਿੰਘ ਪਮਾਰ ਬੀ.ਐਸ.ਪੀ, ਭੁਪਿੰਦਰ ਸਿੰਘ ਬੱਪੀਆਣਾ ਕੁੱਲ ਹਿੰਦ ਕਿਸਾਨ ਸਭਾ, ਛੱਜੂ ਰਾਮ ਰਿਸ਼ੀ, ਮੇਜ਼ਰ ਦੂਲੋਵਾਲ ਮਜ਼ਹੂਰੀ ਕਿਸਾਨ ਸਭਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਭੀਮ ਭੁਪਾਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਸੁਖਚਰਨ ਦਾਨੇਵਾਲੀਆ, ਸੁਖਦੇਵ ਖੋਖਰ, ਕਰਨੈਲ ਸਿੰਘ ਮਾਨਸਾ, ਹਰਜਿੰਦਰ ਮਾਨਸ਼ਾਹੀਆ, ਮੌਲਵੀ ਫੁਲਕਾਨ ਬੀਰੋਕੇ, ਸੋਨੀ ਸਮਾਓਂ, ਸੁਨੀਤਾ ਇਸਤਰੀ ਸਭਾ ਪੰਜਾਬ, ਕੌਰ ਸਿੰਘ ਅਕਲੀਆ, ਮਾਸਟਰ ਕ੍ਰਿਸ਼ਨ ਜੋਗਾ, ਡਾਕਟਰ ਰਮਜਾਨ ਮਹੁੰਮਦ ਬੁਢਲਾਡਾ ਅਤੇ ਅਵਤਾਰ ਮੰਡਾਲੀ ਨੇ ਵੀ ਸੰਬੋਧਨ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …