ਲੌਂਗੋਵਾਲ, 6 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਕਸਬੇ ਵਿਖੇ ਸਕੂਲ ਵੈਨ ਦੇ ਭਿਆਨਕ ਅਤੇ ਦਿਲ-ਦਹਿਲਾਊ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਚਾਰ
ਤੇ ਜਖਮੀ ਹੋਏ ਮਾਸੂਮ ਬੱਚਿਆਂ ਦੇ ਮੁੱਦੇ ‘ਤੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਬਣਾਈ ਗਈ ਐਕਸ਼ਨ ਕਮੇਟੀ ਵਲੋਂ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੋਹ-ਭਰਪੂਰ ਮੁਜ਼ਾਹਰਾ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਆਗੂ ਜਸਵਿੰਦਰ ਸੋਮਾਂ, ਡੀ.ਟੀ.ਐਫ ਆਗੂ ਮਾ.ਬਲਵੀਰ ਚੰਦ ਲੌਂਗੋਵਾਲ, ਕਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੱਖੀ, ਤਰਕਸ਼ਸੀਲ ਸੁਸਾਇਟੀ ਦੇ ਜੁਝਾਰ ਲੌਂਗੋਵਾਲ,ਨ ੌਜਵਾਨ ਭਾਰਤ ਸਭਾ (ਲਲਕਾਰ) ਦੇ ਜਸਵਿੰਦਰ, ਕਿਰਤੀ ਕਿਸਾਨ ਯੂਨੀਅਨ ਦੇ ਜਗਦੇਵ ਸਿੰਘ ਦੁੱਲਟ, ਫਰੀਡਮ ਫਾਇਟਰਜ਼ ਸੰਸਥਾ ਦੇ ਸੱਤਪਾਲ, ਐਕਸ਼ਨ ਕਮੇਟੀ ਦੇ ਕਨਵੀਨਰ ਕਮਲਜੀਤ ਵਿੱਕੀ, ਲੋਕ ਏਕਤਾ ਗਰੁੱਪ ਦੇ ਪ੍ਰਿਥੀ ਲੋਂਗੋਵਾਲ, ਕਿਸਾਨ ਆਗੂ ਰਣਜੀਤ ਸਿੰਘ, ਅਜਾਇਬ ਸਿੰਘ ਤੇ ਅਮਰ ਸਿੰਘ ਆਦਿ ਆਗੂਆਂ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਇਸ ਪੂਰੀ ਦਰਦਨਾਕ ਘਟਨਾ ਨੂੰ ਨਿਗੁਣੇ ਮੁਆਵਜੇ ਤੱਕ ਸੀਮਤ ਕਰਕੇ ਮਸਲੇ ਨੂੰ ਦਬਾਉਣ ਦੀ ਨੀਤੀ ਦੋਸ਼ੀ ਪ੍ਰਸਾਸਨਿਕ ਅਧਿਕਾਰੀਆਂ ਨੂੰ ਬਚਾਉਣ ਦੀ ਕਾਰਵਾਈ ਦੱਸਿਆ।
ਉਨਾਂ ਕਿਹਾ ਕਿ ਭੋਗ ਤੋਂ ਪਹਿਲਾਂ ਐਕਸ਼ਨ ਕਮੇਟੀ ਨੂੰ ਐਸ.ਡੀ.ਐਮ ਸੰਗਰੂਰ ਵਲੋਂ ਪੂਰਾ ਇਨਸਾਫ ਦੇਣ ਦਾ ਭਰੋਸਾ ਦਿੱਤਾ ਗਿਆ ਸੀ।ਪਰ ਸਾਰੀਆਂ ਗੱਲਾਂ ਨੂੰ ਤਰਜ਼ੀਹੀ ਤੌਰ `ਤੇ ਹੱਲ ਕਰਨ ਦੇ ਭਰੋਸੇ ਦੇ ਬਾਵਜੂਦ ਇਸ ਪੂਰੇ ਘਟਨਾਕ੍ਰਮ ਨੂੰ ਅਣ-ਗੌਲਿਆ ਕੀਤਾ ਗਿਆ।ਜਿਸ ਦੀ ਐਕਸ਼ਨ ਕਮੇਟੀ ਨਿਖੇਧੀ ਕਰਦੀ ਹੋਈ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਲੈਦੀ ਹੈ।ਇਸ ਸੰਬੰਧੀ ਹਾਈਕੋਰਟ ਪਟੀਸਨ ਦਾਇਰ ਕਰਕੇ ਦੋਸ਼ੀ ਜਿੰਮੇਵਾਰ ਪ੍ਰਸਾਸਨਿਕ ਅਧਿਕਾਰੀਆਂ ਨੂੰ ਕਹਿਹਰੇ ਵਿੱਚ ਖੜਾ ਕਰਨ ਅਤੇ ਇਨਸਾਫ ਲਈ ਕਦਮ ਉਠਾਉਣ ਤੋਂ ਇਲਾਵਾ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media