ਜੰਡਿਆਲਾ ਗੁਰੂ, 6 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹੋਲੇ ਮਹੱਲੇ ਦਾ ਤਿਉਹਾਰ ਮਨਾਉਣ ਲਈ ਵੱਡੀ ਗਿਣਤੀ ‘ਚ ਅਨੰਦਪੁਰ ਸਾਹਿਬ ਜਾਂਦੀਆਂ
ਸੰਗਤਾਂ ਲਈ ਬਾਬਾ ਜੀਵਨ ਸਿੰਘ ਜੀ ਮੱਸਿਆ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰਾਂ ਗੁਰਦੁਆਰਾ ਸੰਗਤਸਰ, ਗੁਰੂ ਮਾਨਯੋ ਗ੍ਰੰਥ ਸੇਵਕ ਜਥਾ, ਭਾਈ ਘਨਈਆ ਜੀ ਸੇਵਾ ਸੋਸਾਇਟੀ ਤੇ ਸਮੂਹ ਜੰਡਿਆਲਾ ਗੁਰੂ ਦੀ ਸੰਗਤ ਦੇ ਸਹਿਯੋਗ ਨਾਲ ਜੀ.ਟੀ ਰੋਡ ਜੰਡਿਆਲਾ ਗੁਰੂ ਵਿਖੇ ਲੰਗਰ ਲਗਾਏ ਗਏ।
ਬਾਬਾ ਜੀਵਨ ਸਿੰਘ ਮੱਸਿਆ ਸੇਵਾ ਸੋਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਲੰਗਰ ਵਿੱਚ ਭਾਂਤ-ਭਾਂਤ ਤਰਾਂ ਦੇ ਪਕਵਾਨ ਬਣਾਏ ਗਏ ਹਨ।ਜਿਸ ਵਿਚ ਚਾਹ ਪਕੌੜੇ, ਜਲੇਬੀਆਂ, ਕੜੀ ਤੇ ਦਾਲ ਰੋਟੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਲੰਗਰ ਦੀ ਸੇਵਾ ਜਸਬੀਰ ਸਿੰਘ ਲਾਡੀ, ਗੁਰਪਾਲ ਸਿੰਘ, ਸਰਤਾਜ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਜੈਮਲ ਸਿੰਘ, ਹਰਦੇਵ ਸਿੰਘ, ਗੁਰਭੇਜ ਸਿੰਘ, ਅਰਜੁਨ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ ਤੇ ਗੁਰਦਿਆਲ ਸਿੰਘ ਵਲੋਂ ਖੂਬ ਨਿਭਾਈ ਗਈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media