Tuesday, March 10, 2026

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਰਿੰਦਰ ਕੁਮਾਰ ਕਾਲਾ ਨੂੰ ਸੇਵਾ ਮੁਕਤੀ ‘ਤੇ ਦਿੱਤੀ ਵਿਦਾਇਗੀ ਪਾਰਟੀ

ਸਮਰਾਲਾ, 6 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਮੰਡੀ ਬੋਰਡ ਵਿੱਚ ਲਗਭਗ 35 ਵਰ੍ਹੇ ਸੇਵਾਵਾਂ ਨਿਭਾਅ ਚੁੱਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ PPN0603202019ਸੁਰਿੰਦਰ ਕੁਮਾਰ ਕਾਲਾ ਨੂੰ ਬਤੌਰ ਸਕੱਤਰ ਮਾਰਕਿਟ ਕਮੇਟੀ ਸਮਰਾਲਾ ਦੇ ਅਹੁੱਦੇ ਤੋਂ ਸੇਵਾ ਮੁਕਤ ਹੋਣ ‘ਤੇ ਕਰਵਾਰੇ ਗਏ ਵਿਦਾਇਗੀ ਸਮਾਰੋਹ ਸਮਾਗਮ ’ਚ ਵੱਖ-ਵੱਖ ਖੇਡ ਸੰਸਥਾਵਾਂ, ਮੰਡੀ ਬੋਰਡ ਦੇ ਉਚ ਅਧਿਕਾਰੀਆਂ, ਪ੍ਰਮੁੱਖ ਸਖ਼ਸ਼ੀਅਤਾਂ ਅਤੇ ਪ੍ਰਸਾਸ਼ਨ ਵੱਲੋਂ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।

            PPN0603202020ਮਾਰਕਿਟ ਕਮੇਟੀ ਦੇ ਚੇਅਰਮੈਨ ਸੁਖਵੀਰ ਸਿੰਘ ਪੱਪੀ ਨੇ ਆਈਆਂ ਸਖਸ਼ੀਅਤਾਂ ਨੂੰ ‘ਜੀ ਆਇਆ’ ਕਿਹਾ ਅਤੇ ਸੁਰਿੰਦਰ ਕੁਮਾਰ ਕਾਲਾ ਵਲੋਂ ਆਪਣੇ ਕਾਰਜਕਾਲ ਦੌਰਾਨ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਮੰਡੀ ਅਫਸਰ ਮੈਡਮ ਜਸਵੀਰ ਕੌਰ, ਜਸਵਿੰਦਰ ਸਿੰਘ, ਜਸਵੀਰ ਸਿੰਘ ਅਤੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਕੱਤਰ ਮਾਰਕਿਟ ਕਮੇਟੀ ਵਲੋਂ ਕੀਮਤ ਤੋਹਫੇ ਅਤੇ ਸਨਮਾਨ ਪੱਤਰ ਭੇਟ ਕੀਤੇ ਗਏ।ਸਮਰਾਲਾ ਪ੍ਰਸਾਸ਼ਨ ਵਲੋਂ ਮੈਡਮ ਗੀਤਿਕਾ ਸਿੰਘ ਐਸ.ਡੀ.ਐਮ ਸਮਰਾਲਾ, ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਦੇਵੀ ਦਿਆਲ ਕਬੱਡੀ ਕੋਚ, ਹਰਬੰਸ ਸਿੰਘ ਰਿਟਾ: ਡੀ.ਐਸ.ਓ, ਸੁਰਿੰਦਰ ਪਾਲ ਸਿੰਘ ਟੋਨੀ ਨੇ ਸੁਰਿੰਦਰ ਕੁਮਾਰ ਕਾਲਾ ਵਲੋਂ ਉਨ੍ਹਾਂ ਦੇ ਜੀਵਨ ਦੌਰਾਨ ਵਿਦੇਸ਼ਾਂ ਤੱਕ ਕਬੱਡੀ ਵਿੱਚ ਮਾਰੀਆਂ ਮੱਲਾਂ ਤੇ ਸ਼ਲਾਘਾਯੋਗ ਕੰਮਾਂ ਦੀ ਪ੍ਰਸੰਸਾ ਕੀਤੀ।ਆੜ੍ਹਤੀਆ ਐਸੋ: ਦੇ ਵਾਈਸ ਪ੍ਰਧਾਨ ਗੁਰਪਾਲ ਸਿੰਘ ਸੰਗਤਪੁਰਾ, ਤੇਜਿੰਦਰਪਾਲ ਸਿੰਘ ਤੇਜੀ, ਗੁਰਮੇਲ ਸਿੰਘ ਪਪੜੌਦੀ, ਰਿੰਕੂ ਥਾਪਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਿੰਦਰ ਨਵਾਂ ਪਿੰਡ, ਮਲਕੀਤ ਅੜੈਚਾਂ, ਲਾਡੀ ਉਟਾਲਾਂ, ਜਸਦੇਵ ਸਿੰਘ ਯੂ.ਐਸ.ਏ, ਕਿੰਦਾ ਕਕਰਾਲਾ, ਸਵਰਨਾ ਯੂ.ਕੇ, ਬਲਜੀਤ ਖਰੜ, ਮੋਨੀ ਪਾਲ ਮਾਜਰਾ ਆਦਿ ਤੋਂ ਇਲਾਵਾ ਮਿੱਤਰ ਸੁਨੇਹੀਆਂ ਨੇ ਆਪਣੇ ਵਲੋਂ ਸਨਮਾਨ ਨਿਸ਼ਾਨੀਆਂ ਭੇਂਟ ਕੀਤੀਆਂ ਅਤੇ ਕਾਮਨਾ ਕੀਤੀ ਕਿ ਸੁਰਿੰਦਰ ਕੁਮਾਰ ਕਾਲਾ ਆਪਣੀ ਸਰਕਾਰੀ ਸੇਵਾ ਤੋਂ ਬਾਅਦ ਵੀ ਆਪਣੀ ਮਾਂ ਖੇਡ ਕਬੱਡੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਅਤੇ ਸਮਾਜ ਨੂੰ ਨਵੀਂ ਸੇਧ ਦਿੰਦੇ ਰਹਿਣਗੇ।

            ਸਟੇਜ ਸਕੱਤਰ ਦੀ ਭੂਮਿਕਾ ਮੰਡੀ ਸੁਪਰਵਾਈਜਰ ਸੁਖਵੀਰ ਸਿੰਘ ਸਾਹਨੇਵਾਲ ਨੇ ਨਿਭਾਈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …