Tuesday, September 22, 2026

ਪੰਜਾਬ ਸਰਕਾਰ ਨੇ ਬਦਲੀ ਦੇ ਹੁਕਮ ਕੀਤੇ ਰੱਦ – ਸੱਗੂ ਹੀ ਬਣੇ ਰਹਿਣਗੇ ਜਿਲਾ ਅਟਾਰਨੀ (ਲੀਗਲ)

ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਅਟਾਰਨੀ (ਲੀਗਲ) ਸਲਵਿੰਦਰ ਸਿੰਘ ਸੱਗੂ ਦੀ 18 ਫਰਵਰੀ ਨੂੰ ਤਰਨ ਤਾਰਨ ਵਿਖੇ ਜਿਲਾ ਅਟਾਰਨੀ Salwinder Sagguਪ੍ਰਾਸੀਕਿਊਸ਼ਨ ਵਜੋਂ ਕੀਤੀ ਗਈ ਬਦਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ।ਪ੍ਰਮੋਦ ਕੁਮਾਰ ਸ਼ਰਮਾ ਦੀ ਜਗ੍ਹਾ ਬਦਲੀ ਦੇ ਕੀਤੇ ਗਏ ਹੁਕਮ ਪ੍ਰਬੰਧਕੀ ਜਰੂਰਤਾਂ ਤੇ ਲੋਕ ਹਿੱਤ ‘ਚ ਰੱਦ ਕਰਦਿਆਂ ਵਧੀਕ ਸਕੱਤਰ ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਸਤੀਸ਼ ਚੰਦਰਾ ਆਈ.ਏ.ਐਸ ਨੇ ਆਪਣੇ ਮੌਜੂਦਾ ਹੁਕਮਾਂ ਰਾਹੀਂ ਸਲਵਿੰਦਰ ਸਿੰਘ ਸੱਗੂ ਨੂੰ ਮੁੜ ਅੰਮ੍ਰਿਤਸਰ ਵਿਖੇ ਜਿਲਾ ਅਟਾਰਨੀ (ਲੀਗਲ) ਤਾਇਨਾਤ ਕਰ ਦਿੱਤਾ ਹੈ।ਜਾਰੀ ਹੁਕਮਾਂ ਤਹਿਤ ਪ੍ਰਮੋੋਦ ਕੁਮਾਰ ਸ਼ਰਮਾ ਤਰਨ ਤਾਰਨ ਵਿਖੇ ਹੀ ਤਾਇਨਾਤ ਰਹਿਣਗੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …