ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰ. 69 ਦੇ ਇਲਾਕਾ ਭਾਈ ਵੀਰ ਸਿੰਘ ਕਾਲੋਨੀ ਮੂਲੇ ਚੱਕ
ਵਿਖੇ ਰਿਗ ਬੋਰ ਟਿਊਬਵੈਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਮੇਅਰ ਰਿੰਟੂ ਨੇ ਕਿਹਾ ਕਿ ਵਿਕਾਸ ਪੱਖੋਂ ਪਿਛੜ ਗਏ ਇਲਾਕਿਆਂ ਵਿਚ ਹਰ ਤਰ੍ਹਾਂ ਦੀਆਂ ਮੁੱਢਲੀ ਸਹੁਲਤਾਂ ਮੁਹੱਈਆ ਕਰਵਾਉਣ ਲਈ ਮੌਜੂਦਾ ਕਾਂਗਰਸ ਸਰਕਾਰ ਵਚਨਬੱਧ ਹੈ ਅਤੇ ਕੋਈ ਵੀ ਗਲੀ, ਮਹੁੱਲਾ ਤੇ ਬਜ਼ਾਰ ਵਿਕਾਸ ਤੋਂ ਵਾਂਝਿਆਂ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਸ਼੍ਰੀਮਤੀ ਰੀਨਾ ਚੋਪੜਾ ਕੌਂਸਲਰ, ਵਿਕਾਸ ਸੋਨੀ ਕੌਂਸਲਰ, ਮਹੇਸ਼ ਖੰਨਾ ਕੌਂਸਲਰ, ਪਰਮਜੀਤ ਸਿੰਘ ਚੋਪੜਾ, ਸੁਖਵੰਤ ਸਿੰਘ, ਰਮਨ ਕੁਮਾਰ, ਵਿਜੈ ਕੁਮਾਰ, ਹਰਜੀਤ ਸਿੰਘ, ਦਲਬੀਰ ਸਿੰਘ, ਸਤਨਾਮ ਸਿੰਘ ਡੀਪੂ ਵਾਲੇ, ਰਜਨੀ, ਅਮਨਦੀਪ ਸਿੰਘ, ਪਰਮਿੰਦਰ ਸਿਘ ਅਤੇ ਕਾਫੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media