Tuesday, July 28, 2026

ਸੰਗਤ ਸਿੰਘ ਸੇਖੋਂ ਸਰਬਸੰਮਤੀ ਨਾਲ ਟੀ.ਐਸ.ਯੂ ਮੰਡਲ ਸਮਰਾਲਾ ਦੇ ਪ੍ਰਧਾਨ ਬਣੇ

ਸਮਰਾਲਾ, 7 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ: 49) ਦੀਆਂ ਜਥੇਬੰਦਕ ਚੋਣਾਂ ਦਾ ਅਜਲਾਸ ਨਿਗਰਾਨ PPNJ0703202020ਸਰਕਲ ਰੋਪੜ ਦੀ ਨਿਗਰਾਨੀ ਹੇਠ ਘੁਲਾਲ ਵਿਖੇ ਹੋਇਆ।ਜਿਸ ਵਿੱਚ ਮੰਡਲ ਸਮਰਾਲਾ ਦੀ ਜਥੇਬੰਦਕ ਰਿਪੋਰਟ ਅਤੇ ਸੰਕਟ ਕਾਲ ਸਹਾਇਤਾ ਫੰਡ ਦੀ ਰਿਪੋਰਟ ਪੇਸ਼ ਕੀਤੀ ਗਈ।ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਵਿੱਚ ਸੰਗਤ ਸਿੰਘ ਸੇਖੋਂ ਪ੍ਰਧਾਨ, ਅਮਰਜੀਤ ਮਾਛੀਵਾੜਾ ਮੀਤ ਪ੍ਰਧਾਨ, ਰੁਲਦਾ ਸਿੰਘ ਖਮਾਣੋਂ ਸਕੱਤਰ, ਜਸਵੰਤ ਸਿੰਘ ਸਕੱਤਰ ਅਤੇ ਦਰਸ਼ਨ ਸਿੰਘ ਢੰਡਾ ਖਜ਼ਾਨਚੀ ਚੁਣੇ ਗਏ।ਸੁਖਦਰਸ਼ਨ ਸਿੰਘ ਸਾਬਕਾ ਆਗੂ, ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰ ਯੂਨੀਅਨ, ਪ੍ਰਧਾਨ ਭਰਪੂਰ ਸਿੰਘ, ਸਰਕਲ ਆਗੂ ਜਗਦੀਸ਼ ਕੁਮਾਰ ਸਕੱਤਰ ਅਤੇ ਦਵਿੰਦਰ ਪ੍ਰਧਾਨ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਰਹਿੰਦੀਆਂ ਡੀ.ਏ ਕਿਸ਼ਤਾਂ 01-01-2016 ਤੋਂ ਪੇ-ਸਕੇਲ ਲਾਗੂ ਕਰਵਾਉਣ ਲਈ, ਦਸੰਬਰ 2011 ਤੋਂ ਪੇ-ਸਕੇਲ ਲਈ ਅਤੇ ਡਿਸਮਿਸ ਆਗੂਆਂ ਦੀ ਬਹਾਲੀ ਲਈ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਆਗੂਆਂ ਨੇ ਸੀ.ਏ.ਏ, ਐਨ.ਆਰ.ਸੀ ਖਿਲਾਫ ਚਲ ਰਹੇ ਸੰਘਰਸ਼ ਦੀ ਡਟ ਕੇ ਹਮਾਇਤ ਕਰਦਿਆਂ 9 ਮਾਰਚ ਨੂੰ ਲੁਧਿਆਣਾ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …