ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੋਟੀਵੇਸ਼ਨਲ ਸਪਾਰਕਲ ਟਾਕ ਗੁਰੂਗ੍ਰਾਮ ਦੇ ਆਥਰ ਸ਼ੈਰੀ ‘21 ਦਿਨਾਂ ਆਨਲਾਈਨ ਵਿਡੀਓਗ੍ਰਾਫੀ ਚੈਲਂਜ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੇ 21 ਦਿਨ ਲਗਾਤਾਰ ਰੋਜ਼ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਰੱਖ ਕੇ ਉਸ ਦੀ ਵਿਡੀਓ ਆਨਲਾਈਨ ਪੋਸਟ ਕਰਨੀ ਸੀ।ਇਸ ਮੁਕਾਬਲੇ ਵਿੱਚ ਭਾਰਤ ਭਰ ਤੋਂ 35 ਪ੍ਰਤੀਯੋਗੀਆਂ ਨੇ ਭਾਗ ਲਿਆ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਤੋਂ ਨੌਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਵਿਪਨਪ੍ਰੀਤ ਕੌਰ ਨੇ ਇਸ ‘21 ਦਿਨਾਂ ਆਨਲਾਈਨ ਵਿਡੀਓਗ੍ਰਾਫੀ ਚੈਲੰਜ’ ਮੁਕਾਬਲੇ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਵਿਪਨਪ੍ਰੀਤ ਕੌਰ ਨੂੰ ਗੁਰੂਗ੍ਰਾਮ ਬੁਲਾ ਕੇ ਆਥਰ ਸ਼ੈਰੀ, ਸ਼੍ਰੀਮਤੀ ਕੁਲਵੰਤ ਕੌਰ (ਕਾਯਰਾ), ਜੱਜ ਸੁਭਾਸ਼ ਸ਼ਰਮਾ, ਮੁਕੇਸ਼ ਭਟਨਾਗਰ ਅਤੇ ਜੌਲੀ ਵਲੋਂ ਸਨਮਾਨਿਤ ਕੀਤਾ ਗਿਆ। ਵਿਪਨਪ੍ਰੀਤ ਕੌਰ ਹੁਣ 4 ਅਪ੍ਰੈਲ 2020 ਨੂੰ ਗੁਰੂਗ੍ਰਾਮ ਵਿਖੇ ਆਯੋਜਿਤ ਹੋਣ ਵਾਲੇ ‘ਆਨ ਦਾ ਸਪਾਟ ਪਬਲਿਕ ਸਪਿਕਿੰਗ’ ਮੁਕਾਬਲੇ ਵਿੱਚ ਭਾਗ ਲਵੇਗੀ। ਇਸ ਤੋਂ ਇਲਾਵਾ ਮੋਟੀਵੇਸ਼ਨਲ ਸਪਾਰਕਲ ਟਾਕ ਗੁਰੂਗ੍ਰਾਮ ਦੇ ਆਥਰ ਸ਼ੈਰੀ ਵਲੋਂ ਮਈ ਦੇ ਪਹਿਲੇ ਹਫਤੇ ਕਰਵਾਈ ਜਾ ਰਹੀ ਸਲਾਨਾ ਕਾਨਫਰੰਸ ਵਿੱਚ ਕੀ-ਨੋਟ ਸਪੀਕਰ ਵਜੋਂ ਭਾਗ ਲਵੇਗੀ, ਜਿਥੇ ਉਸ ਦਾ ਸਨਮਾਨ ਕੀਤਾ ਜਾਵੇਗਾ।
ਵਿਪਨਪ੍ਰੀਤ ਕੌਰ ਦੇ ਸਕੂਲ ਪਹੁੰਚਣ ‘ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸਵਿੰਦਰ ਸਿੰਘ ਕੱਥੂਨੰਗਲ, ਰੈਜੀਡੈਂਟ ਪ੍ਰੈਜੀਡੈਂਟ ਹਰਮਿੰਦਰ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਭਾਗ ਸਿੰਘ ਅਣਖੀ, ਪ੍ਰੋ. ਹਰੀ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਸ਼੍ਰੀਮਤੀ ਅਮਨਦੀਪ ਕੌਰ ਅਤੇ ਸਤਨਾਮ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਵੀ ਹਾਜਰ ਸਨ।