ਧੂਰੀ, 9 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਵਿਖੇ ਤਾਇਨਾਤ ਆਈ.ਪੀ.ਐਸ ਅਧਿਕਾਰੀ ਆਦਿਤਯਾ ਨੇ ਸਿੰਘਮ ਪੁਲਸੀਆ ਸਟਾਈਲ
ਵਿੱਚ ਮਨਚਲਿਆਂ ਨੂੰ ਨਕੇਲ ਪਾਉਣ ਦਾ ਬੀੜਾ ਚੁੱਕਦਿਆਂ ਬੀਤੀ ਸ਼ਾਮ ਤਿਰਵੈਣੀ ਚੌਕ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਨਾਕੇਬੰਦੀ ਕਰਦਿਆਂ ਵਿਗੜ ਰਹੀ ਟ੍ਰੈਫਿਕ ਸਮੱਸਿਆ ਅਤੇ ਬੂਲਟ ਮੋਟਰਸਾਈਕਲ ਦੇ ਪਟਾਖੇ ਚਲਾਉਣ ਵਾਲੇ ਮਨਚਲਿਆਂ ਦੇ ਚਲਾਨ ਕੱਟੇ ਅਤੇ ਮੋਟਰਸਾਈਕਲ ਥਾਣੇ ਵਿੱਚ ਬੰਦ ਕੀਤੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਦਿਤਯਾ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਨਾਲ-ਨਾਲ ਜਿਹੜੇ ਮਨਚਲੇ ਨੌਜਵਾਨ ਬੁਲ਼ੈਟ ਮੋਟਰਸਾਈਕਲਾਂ ਦੇ ਪਟਾਖੇ ਮਾਰ ਕੇ ਪਬਲਿਕ ਨੂੰ ਪਰੇਸ਼ਾਨ ਕਰਦੇ ਹਨ, ਉਹਨਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਰੀਬ 30 ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ ਹਨ। ਉਹਨਾਂ ਰੇਹੜੀ ਚਾਲਕਾਂ ਨੂੰ ਸਖਤ ਤਾੜਣਾ ਕਰਦਿਆਂ ਕਿਹਾ ਕਿ ਉਹ ਰੇਹੜੀਆਂ ਸੜਕਾਂ ‘ਤੇ ਨਾ ਲਗਾਉਣ, ਜੇਕਰ ਕੋਈ ਵੀ ਰੇਹੜੀ ਚਾਲਕ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਦੁਕਾਨ ਦੇ ਅੰਦਰ ਹੀ ਰੱਖਣ ਅਤੇ ਗੱਡੀਆਂ ਨੂੰ ਸੜਕਾਂ ‘ਤੇ ਖੜੈ ਕਰਨ ਦੀ ਬਜ਼ਾਏ ਪਾਰਕਿੰਗ ਵਿੱਚ ਖੜਾ ਕਰਨ ਤਾਂ ਜੋ ਟ੍ਰੈਫਿਕ ਵਿੱਚ ਵਿਘਨ ਨਾ ਪਵੇ।ਜ਼ਿਕਰਯੋਗ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਸਿਫਾਰਿਸ਼ ਨਾ ਮੰਨਣ ਵਾਲੇ ਆਦਿਤਯਾ ਦੀ ਲੋਕਾਂ ਵਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਪੀ.ਸੀ.ਆਰ ਇੰਚਾਰਜ ਸ਼ਿਆਮ ਸਿੰਘ, ਟ੍ਰੈਫਿਕ ਇੰਚਾਰਜ ਸਤਨਾਮ ਸਿੰਘ, ਸਹਾਇਕ ਥਾਣੇਦਾਰ ਜਨਪਾਲ ਸਿੰਘ, ਕਾਂਸਟੇਬਲ ਮਿੱਠੂ ਸਿੰਘ, ਰਾਮ ਸਿੰਘ ਅਤੇ ਰਾਮ ਗੋਪਾਲ ਸ਼ਰਮਾ ਆਦਿ ਵੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media