Wednesday, March 18, 2026

ਪਾਵਰਕਾਮ ਦੀ ਅਣਗਹਿਲੀ – ਕਰੰਟ ਲੱਗਣ ਨਾਲ ਬਲਦ ਦੀ ਮੌਤ

ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬਲਦ ਦੀ ਮੌਤ ਹੋ ਗਈ ਹੈ।ਜਦਕਿ PPNJ0903202004ਇਸ ਹਾਦਸੇ `ਚ ਚਾਲਕ ਦੇ ਸੱਟਾਂ ਲੱਗਣ ਦਾ ਸਮਾਚਾਰ ਹੈ।ਕਿਸਾਨ ਹਰਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਖੀਵਾ ਕਲਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦਾ ਨੌਕਰ ਮੱਘਰ ਸਿੰਘ ਬਲਦ ਰੇਹੜੀ ਰਾਹੀਂ ਖੇਤੋਂ ਹਰਾ ਚਾਰਾ ਲੈ ਕੇ ਘਰ ਵਾਪਸ ਆ ਰਿਹਾ ਸੀ ਕਿ ਡੇਰੇ ਵਾਲੀ ਗਲੀ ਦੇ ਮੋੜ ਨੇੜੇ ਪਾਣੀ ਵਿੱਚ ਡੁੱਬੇ ਪਏ ਬਿਜਲੀ ਵਾਲੇ ਬਕਸੇ ਦਾ ਕਰੰਟ ਪਾਣੀ `ਚ ਹੋਣ ਕਾਰਨ ਬਲਦ ਰੇਹੜੀ ਕਰੰਟ ਦੀ ਲਪੇਟ `ਚ ਆ ਗਈ ਅਤੇ ਉਸੇ ਸਮੇਂ ਬਲਦ ਦੀ ਮੌਤ ਹੋ ਗਈ ਅਤੇ ਨੌਕਰ ਮੱਘਰ ਸਿੰਘ ਰੇਹੜੀ ਦੇ ਦੂਜੇ ਪਾਸੇ ਜਾ ਡਿੱਗਾ।ਜਿਸ ਦੇ ਕੁੱਝ ਸੱਟਾਂ ਵੱਜੀਆਂ ਪਰ ਜਾਨ ਬਚ ਗਈ।ਉਹਨਾਂ ਦੱਸਿਆ ਕਿ ਸਹਿਜਪ੍ਰੀਤ ਸਿੰਘ ਵਲੋਂ ਬਿਜਲੀ ਦਾ ਸਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਨ ‘ਤੇ ਉਸ ਨੂੰ ਵੀ ਕਰੰਟ ਲੱਗਾ।ਪਰ ਉਸ ਲੋਈ ਕਾਰਨ ਖਤਰਾ ਟਲ ਗਿਆ।ਜਗਸੀਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਨੇ ਮੌਕੇ `ਤੇ ਪਹੁੰਚ ਕੇ ਮਦਦ ਕੀਤੀ।
ਇਸ ਘਟਨਾ ਨੂੰ ਹਰਦੇਵ ਸਿੰਘ ਅਤੇ ਉਥੇ ਮੌਜੂਦ ਪਿੰਡ ਵਾਸੀਆਂ ਨੇ ਪਾਵਰਕਾਮ ਦੀ ਅਣਗਹਿਲੀ ਦੱਸਿਆ।ਉਨਾਂ ਕਿਹਾ ਕਿ ਜਮੀਨ ‘ਤੇ ਲੱਗੇ ਬਿਜਲੀ ਦੇ ਬਕਸੇ ਲੋਕਾਂ ਲਈ ਖਤਰਾ ਬਣੇ ਹੋਏ ਹਨ।ਪਾਵਰਕਾਮ ਦੇ ਸਬੰਧਤ ਜੇ.ਈ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਖੀਵਾ ਕਲਾਂ ਦੀ ਇਹ ਸਮੱਸਿਆ ਉਹਨਾਂ ਦੇ ਧਿਆਨ `ਚ ਹੈ, ਐਸਟੀਮੇਟ ਬਣਾਇਆ ਹੋਇਆ ਹੈ, ਠੇਕਾ ਹੋ ਜਾਣ `ਤੇ ਸਾਰਾ ਕੰਮ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਫਿਲਹਾਲ ਘਟਨਾ ਸਥਾਨ `ਤੇ ਜਾ ਕੇ ਮੀਟਰ ਬਕਸਾ ਉਚਾ ਕਰ ਦਿੱਤਾ ਜਾਵੇਗਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …